ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਣਵੀਰ ਸਿੰਘ ਤੇ ਆਲੀਆ ਭੱਟ ਦੀ ਫ਼ਿਲਮ ‘ਗਲੀ ਬੁਆਏ’ ਆਸਕਰ ਲਈ ਭੇਜੀ

ਰਣਵੀਰ ਸਿੰਘ ਤੇ ਆਲੀਆ ਭੱਟ ਦੀ ਫ਼ਿਲਮ ‘ਗਲੀ ਬੁਆਏ’ ਆਸਕਰ ਲਈ ਭੇਜੀ

ਰਣਵੀਰ ਸਿੰਘ ਤੇ ਆਲੀਆ ਭੱਟ ਦੀ ਫ਼ਿਲਮ ‘ਗਲੀ ਬੁਆਏ’ ਨੂੰ ਆਸਕਰ ਐਵਾਰਡ ਲਈ ਐਂਟਰੀ ਮਿਲ ਗਈ ਹੈ। ਇਸ ਫ਼ਿਲਮ ਨੂੰ ਬੈਸਟ ਇੰਟਰਨੈਸ਼ਨਲ ਫ਼ੀਚਰ ਫ਼ਿਲਮ ਦੇ ਵਰਗ ਵਿੱਚ ਆਸਕਰ ਲਈ ਭੇਜਿਆ ਗਿਆ ਹੈ।

 

 

‘ਗਲੀ ਬੁਆਏ’ ਨੂੰ ਜ਼ੋਇਆ ਅਖ਼ਤਰ ਨੇ ਡਾਇਰੈਕਟ ਕੀਤਾ ਸੀ। ਇਸ ਫ਼ਿਲਮ ਵਿੱਚ ਰਣਵੀਰ ਸਿੰਘ ਨੇ ਮੁਰਾਦ ਦਾ ਕਿਰਦਾਰ ਨਿਭਾਇਆ ਸੀ। ਮੁਰਾਦ ਮੁੰਬਈ ਦੀਆਂ ਝੁੱਗੀਆਂ ਵਿੱਚ ਰਹਿੰਦਾ ਇੱਕ ਰੈਪਰ ਹੈ, ਜੋ ਆਪਣੇ ਸਮਾਜਕ–ਆਰਥਿਕ ਹਾਲਾਤ ਤੋਂ ਉਤਾਂਹ ਉੱਠ ਕੇ ਸਟਾਰ ਬਣਨ ਚਾਹੁੰਦਾ ਹੈ। ਇਹ ਫ਼ਿਲਮ ‘ਸਟ੍ਰੀਟ ਰੈਪਰ ਡਿਵਾਈਨ’ ਅਤੇ ‘ਨੇਜੀ’ ਜਿਹੀਆਂ ਫ਼ਿਲਮਾਂ ਤੋਂ ਪ੍ਰੇਗਰਤ ਸੀ।

 

 

ਫ਼ਰਹਾਨ ਅਖ਼ਤਰ ਨੇ ਟਵਿਟਰ ਉੱਤੇ ਇਸ ਫ਼ਿਲਮ ਦੇ ਆਸਕਰ ’ਚ ਪੁੱਜਣ ਦਾ ਐਲਾਨ ਸਭ ਤੋਂ ਪਹਿਲਾਂ ਕੀਤਾ। ਉਹ ਵੀ ਇਸ ਫ਼ਿਲਮ ਦੇ ਨਿਰਮਾਤਾ ਸੀ।

 

 

ਫ਼ਰਹਾਨ ਨੇ ਮਾਈਕ੍ਰੋ ਬਲੌਗਿੰਗ ਸਾਈਟ ’ਤੇ ਲਿਖਿਆ ਕਿ – ‘ਗਲੀ ਬੁਆਏ’ ਨੂੰ ਭਾਰਤ ਵੱਲੋਂ 92ਵੇਂ ਆਸਕਰ ਲਈ ਚੁਣਿਆ ਗਿਆ ਹੈ। ਸ਼ੁਕਰੀਆ। ਫ਼ਿਲਮ ਫ਼ੈਡਰੇਸ਼ਨ ਤੇ ਜ਼ੋਇਆ ਨੂੰ ਸ਼ੁਭ–ਕਾਮਨਾਵਾਂ।

 

 

ਪਿਛਲੇ ਵਰ੍ਹੇ ਭਾਰਤ ਨੇ ਫ਼ਿਲਮ ‘ਰੌਕਸਟਾਰ’ ਨੂੰ ਆਸਕਰ ਲਈ ਭੇਜਿਆ ਗਿਆ ਸੀ। ਭਾਰਤ ਤੋਂ ਇਲਾਵਾ ਹੋਰਨਾਂ ਦੇਸ਼ਾਂ ਨੇ ਵੀ ਆਪੋ–ਆਪਣੀਆਂ ਫ਼ਿਲਮਾਂ ਆਸਕਰ ਲਈ ਭੇਜੀਆਂ ਹਨ।

 

 

ਫ਼ਿਲਮ ‘ਗਲੀ ਬੁਆਏ’ ਨੂੰ ਬੈਸਟ ਏਸ਼ੀਅਨ ਫ਼ਿਲਮ ਵਰਗ ਵਿੱਚ NETPAC ਐਵਾਰਡ ਮਿਲਿਆ ਸੀ। ਇਹ ਪੁਰਸਕਾਰ ਦੱਖਣੀ ਕੋਰੀਆ ’ਚ ਦਿੱਤਾ ਗਿਆ ਸੀ। ਇਸ ਵਰ੍ਹੇ ਬੀਤੇ ਅਗਸਤ ਮਹੀਨੇ ਦੌਰਾਨ ਮੈਲਬਰਨ (ਆਸਟ੍ਰੇਲੀਆ) ਵਿਖੇ ਹੋਏ ਇੰਡੀਅਨ ਫ਼ੈਸਟੀਵਲ ’ਚ ਵੀ ‘ਗਲੀ ਬੁਆਏ’ ਨੂੰ ‘ਬੈਸਟ ਫ਼ਿਲਮ’ ਦਾ ਖਿ਼ਤਾਬ ਮਿਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ranveer Singh and Alia Bhatt s film Gully Boy sent for Oscar