ਅਗਲੀ ਕਹਾਣੀ

ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਇਟਲੀ ਪੁੱਜੇ, ਵਿਆਹ 14-15 ਨਵੰਬਰ ਨੂੰ

ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਣ ਸਨਿੱਚਰਵਾਰ ਨੂੰ ਇਟਲੀ ਲਈ ਰਵਾਨਾ ਹੋਣ ਸਮੇਂ

ਬਾਲੀਵੁੱਡ ਦੇ ਬਹੁ-ਚਰਚਿਤ ਅਦਾਕਾਰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਆਪੋ-ਆਪਣੇ ਪਰਿਵਾਰਾਂ ਨਾਲ ਅੱਜ ਸਵੇਰੇ ਮੁੰਬਈ ਹਵਾਈ ਅੱਡੇ ਤੋਂ ਇਟਲੀ ਲਈ ਰਵਾਨਾ ਹੋਏ ਤੇ ਦੁਪਹਿਰ ਤੱਕ ਉੱਥੇ ਪੁੱਜ ਗਏ। ਇਨ੍ਹਾਂ ਦੋਵੇਂ ਸਿਤਾਰਿਆਂ ਨੂੰ ਅੱਜ ਦੁੱਧ ਵਰਗੇ ਚਿੱਟੇ ਕੱਪੜਿਆਂ `ਚ ਵੇਖਿਆ ਗਿਆ।


ਦੋਵਾਂ ਨੇ ਭਾਵੇਂ ਇਹ ਨਹੀਂ ਦੱਸਿਆ ਕਿ ਵਿਆਹ ਸਮਾਰੋਹ ਕਿੱਥੇ ਹੋਵੇਗਾ ਪਰ ਸੂਤਰਾਂ ਨੇ ਦੱਸਿਆ ਹੈ ਕਿ ਇਹ ਵਿਆਹ ਇਟਲੀ ਦੇ ਸ਼ਹਿਰ ਲੇਕ ਕੋਮੋ ਦੇ ਵਿਲਾ ਡੇਲ ਬਾਲਬੀਆਨੇਲੋ `ਚ ਹੋ ਸਕਦਾ ਹੈ।

ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਣ ਦਾ ਵਿਆਹ ਇਟਲੀ ਦੇ ਸ਼ਹਿਰ ਲੇਕ ਕੋਮੋ ਦੇ ਵਿਲਾ ਡੇਲ ਬਾਲਬੀਆਨੇਲੋ `ਚ ਹੋਣ ਦੀ ਸੰਭਾਵਨਾ


ਦੋਵੇਂ ਅਦਾਕਾਰਾਂ ਦੇ ਵਿਆਹ ਦੇ ਕਾਰਡ ਵਿੱਚ ਵਿਆਹ ਦੀ ਤਰੀਕ 14 ਅਤੇ 15 ਨਵੰਬਰ, 2018 ਦੀ ਪੁਸ਼ਟੀ ਕੀਤੀ ਗਈ ਸੀ।


ਅੱਜ ਹਵਾਈ ਅੱਡੇ `ਤੇ ਦੀਪਿਕਾ ਭੀੜ ਵੱਲ ਵੇਖ ਕੇ ਮੁਸਕਰਾਈ ਤੇ ਰਣਵੀਰ ਸਿੰਘ ਨੇ ਸਭ ਦਾ ਪਿਆਰ ਹੱਥ ਜੋੜ ਕੇ ਪ੍ਰਵਾਨ ਕੀਤਾ।


ਦੀਪਿਕਾ ਨੇ ਚਿੱਟੀ ਸਕੱਰਟ ਤੇ ਇੱਕ ਨੈੱਕ ਸਵੈਟਰ ਪਹਿਨੀ ਹੋਈ ਸੀ; ਜਦ ਕਿ ਰਣਵੀਰ ਬੰਦ-ਗਲ਼ਾ ਸੂਟ `ਚ ਵਿਖਾਈ ਦਿੱਤੇ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੱਡੇ ਬੈਗ ਫੜੇ ਹੋਏ ਸਨ।


ਇਹ ਦੋਵੇਂ ਅਦਾਕਾਰ ‘ਗੋਲੀਓਂ ਕੀ ਰਾਸਲੀਲਾ: ਰਾਮ-ਲੀਲਾ`, ‘ਬਾਜ਼ੀਰਾਓ ਮਸਤਾਨੀ` ਤੇ ‘ਪਦਮਾਵਤ` ਜਿਹੀਆਂ ਸੁਪਰ-ਹਿੱਟ ਫਿ਼ਲਮਾਂ `ਚ ਇਕੱਠੇ ਕੰਮ ਕਰ ਚੁੱਕੇ ਹਨ।


ਰਣਵੀਰ ਸਿੰਘ ਤੇ ਦੀਪਿਕਾ ਪਿਛਲੇ ਛੇ ਵਰ੍ਹਿਆਂ ਤੋਂ ਇੱਕ-ਦੂਜੇ ਨਾਲ ਡੇਟ ਕਰ ਰਹੇ ਹਨ ਤੇ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਆਪਣੇ ਇਨ੍ਹਾਂ ਸਬੰਧਾਂ ਨੂੰ ਜੱਗ-ਜ਼ਾਹਿਰ ਕੀਤਾ ਸੀ।   

ਰਣਬੀਰ ਸਿੰਘ ਤੇ ਦੀਪਿਕਾ ਦੇ ਵਿਆਹ ਦਾ ਕਾਰਡ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ranveer Singh and Deepika Padukone reached Italy