ਬਾਲੀਵੁੱਡ ਸਟਾਰ ਰਣਵੀਰ ਸਿੰਘ (Ranveer Singh) ਦਾ 6 ਜੁਲਾਈ ਨੂੰ ਜਨਮ ਦਿਨ ਸੀ। ਇਸ ਮੌਕੇ ਪਤਨੀ ਦੀਪਿਕਾ ਪਾਦੁਕੋਣ (Deepika Padukone) ਨੇ ਸੋਸ਼ਲ ਮੀਡੀਆ 'ਤੇ ਰਣਵੀਰ ਸਿੰਘ ਦੇ ਬਚਪਨ ਦੀ ਫ਼ੋਟੋ ਪਾ ਕੇ ਉਨ੍ਹਾਂ ਨੂੰ ਖ਼ਾਸ ਅੰਦਾਜ਼ ਵਿੱਚ ਜਨਮ ਦਿਨ ਦੀ ਵਧਾਈਆਂ ਦਿੱਤੀਆਂ।
ਨਾਲ ਹੀ, ਰਣਵੀਰ ਸਿੰਘ ਨੇ ਵੀ ਆਪਣੀ ਆਉਣ ਵਾਲੀ ਫ਼ਿਲਮ '83' ਵਿੱਚ ਕਪਿਲ ਦੇਵ (Kapil Dev) ਦੇ ਆਪਣੇ ਕਿਰਦਾਰ ਦੇ ਪਹਿਲੇ ਲੁਕ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ।
ਜਿਵੇਂ ਹੀ ਰਣਵੀਰ ਸਿੰਘ ਨੇ ਫ਼ੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ, ਪ੍ਰਸ਼ੰਸਕ ਉਨ੍ਹਾਂ ਦੀ ਇਸ ਦਿੱਖ ਨਾਲ ਬਹੁਤ ਪ੍ਰਭਾਵਿਤ ਹੋਏ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸ਼ਿਖਰ ਧਵਨ (Shikhar Dhawan) ਨੇ ਵੀ ਉਸ 'ਤੇ ਕੁਮੈਂਟ ਕਰ ਕੇ ਕਿਹਾ ਸੀ ਕਿ ਰਣਵੀਰ ਆਪ ਇਕਦਮ ਭਾਜੀ ਦੀ ਤਰ੍ਹਾਂ ਦਿਖ ਰਹੇ ਹੋ। ਇਸ ਤੋਂ ਇਲਾਵਾ, ਕਈ ਬਾਲੀਵੁੱਡ ਹਸਤੀਆਂ ਨੇ ਰਣਵੀਰ ਦੀ ਦਿੱਖ ਦੀ ਸ਼ਲਾਘਾ ਕੀਤੀ।
ਜਨਮ ਦਿਨ ਤੋਂ ਦੋ ਦਿਨ ਬਾਅਦ ਰਣਵੀਰ ਸਿੰਘ ਨੇ ਆਪਣੀ ਪਤਨੀ ਦੀਪਿਕਾ ਪਾਦੁਕੋਣ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਕੇਕ ਖਾ ਲਿਆ ਹੈ, ਨਾਲ ਹੀ ਦੀਪਿਕਾ ਪਾਦੁਕੋਣ ਨੂੰ ਟੈਗ ਵੀ ਕੀਤਾ ਹੈ। ਇਸ ਫੋਟੋ ਵਿੱਚ ਦੀਪਿਕਾ ਡੈਨਿਮ ਟਾੱਪ ਅਤੇ ਸਫੈਦ ਸਕਰਟ ਵਿੱਚ ਇਕ ਕੁਰਸੀ 'ਤੇ ਬੈਠੀ ਨਜ਼ਰ ਆ ਰਹੀ ਹੈ।