ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਸੰਸਕਾਰੀ ਬਾਬੂ' ਆਲੋਕ ਨਾਥ ’ਤੇ ਬਲਾਤਕਾਰ ਦਾ ਦੋਸ਼, ਲੇਖਿਕਾ ਨੇ ਸਾਂਝੀ ਕੀਤੀ ਹੱਡਬੀਤੀ

1 / 3alok nath vinita nanda

2 / 3ਵੀਨੀਤਾ ਨੰਦਾ

3 / 3'ਸੰਸਕਾਰੀ ਬਾਬੂ' ਆਲੋਕ ਨਾਥ ’ਤੇ ਬਲਾਤਕਾਰ ਦਾ ਦੋਸ਼, ਔਰਤ ਨੇ ਸਾਂਝੀ ਕੀਤੀ ਹੱਡਬੀਤੀ

PreviousNext

ਫਿ਼ਲਮਾਂ ਅਤੇ ਟੀਵੀ ਜਗਤ ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਮਸ਼ਹੂਰ ਅਦਾਕਾਰ ਜੋ ਕਿ ਹਮੇਸ਼ਾ ਸਕਰੀਨ ਤੇ ਫਿ਼ਲਮਾਏ ਜਾਣ ਵਾਲੇ ਦ੍ਰਿਸ਼ਾਂ ਚ ਸੰਸਕਾਰੀ ਪਿਤਾ ਦੀ ਦਿੱਖ ਚ ਨਜ਼ਰ ਆਉਂਦੇ ਹਨ, ਉਪਰ ਲੇਖਿਕਾ ਅਤੇ ਨਿਰਮਾਤਾ ਵੀਨੀਤਾ ਨੰਦਾ ਨੇ ਬਲਾਤਕਾਰ ਦਾ ਦੋਸ਼ ਲਗਾਇਆ ਹੈ।

 

 

1990 ਦੇ ਦਹਾਕੇ ਦੇ ਮਸ਼ਹੂਰ ਸ਼ੋਅ ‘ਤਾਰਾ’ ਦੀ ਲੇਖਿਕਾ ਅਤੇ ਨਿਰਮਾਤਾ ਵੀਨੀਤਾ ਨੰਦਾ ਨੇ ਅਦਾਕਾਰ ਆਲੋਕ ਨਾਥ ਤੇ ਲਗਭਗ ਦੋ ਦਹਾਕੇ ਪਹਿਲਾਂ ਉਨ੍ਹਾਂ ਨਾਲ ਬਲਾਤਕਾਰ ਕਰਨ ਦਾ ਆਰੋਪ ਲਗਾਇਆ ਸੀ। ਆਲੋਕ ਨਾਥ ਪਰਦੇ ਤੇ ਆਪਣੀ ਸੰਸਕਾਰੀ ਦਿੱਖ ਲਈ ਮਸ਼ਹੂਰ ਹਨ। ਨੰਦਾ ਨੇ ਆਪਣੇ ਫੇਸਬੁੱਕ ਪੋਸਟ ਤੇ ਲਿਖਿਆ, ‘ਮੈਂ ਇਸ ਪਲ ਦੇ ਆਉਣ ਦਾ 19 ਸਾਲ ਤੋਂ ਇੰਤਜ਼ਾਰ ਕੀਤਾ। ਨੰਦਾ ਨੇ ਕਿਹਾ ਕਿ ਉਹ ਫਿਲਮ ਅਤੇ ਟੀਵੀ ਉਦਯੋਗ ਚ ਸਭ ਤੋਂ ਸੰਸਕਾਰੀ ਵਿਅਕਤੀ ਮੰਨੇ ਜਾਂਦੇ ਸਨ।

 

 

 

 

ਬਾਅਦ ਚ ਉਨ੍ਹਾਂ ਨੇ ਨਿਊਜ਼ ਏਜੰਸੀ ਆਈਏਐਨਐਸ ਨੂੰ ਇਹ ਸਪੱਸ਼ਟ ਕੀਤਾ ਕਿ ਆਲੋਕ ਨਾਥ ਨੇ ਮੇਰੇ ਨਾਲ 19 ਸਾਲ ਪਹਿਲਾਂ ਮੇਰਾ ਸਰੀਰਕ ਸ਼ੋਸ਼ਣ ਕੀਤਾ ਸੀ।

 

 

 

 

ਨੰਦਾ ਨੇ ਲਿਖਿਆ, ਉਹ ਇੱਕ ਸ਼ਰਾਬੀ, ਲਾਪਰਵਾਹ ਅਤੇ ਮਾੜਾ ਵਿਕਅਤੀ ਸੀ ਪਰ ਉਹ ਉਸ ਦਹਾਕੇ ਦਾ ਟੀਵੀ ਸਟਾਰ ਵੀ ਸੀ, ਇਸ ਲਈ ਆਲੋਕ ਨਾਥ ਨੂੰ ਉਨ੍ਹਾਂ ਦੇ ਮਾੜੇ ਵਤੀਰੇ ਲਈ ਮੁਆਫ ਕਰ ਦਿੱਤਾ ਜਾਂਦਾ ਸੀ ਬਲਕਿ ਕਈ ਲੋਕ ਉਸਨੂੰ ਹੋਰ ਮਾੜਾ ਬਣਨ ਨਹੀ ਵਰਗਲਾਉਂਦੇ ਸਨ। ਆਲੋਕ ਨਾਥ ਨੇ ਸ਼ੋਅ ਦੀ ਮੁੱਖ ਅਦਾਕਾਰਾ ਨੂੰ ਵੀ ਪ੍ਰੇਸ਼ਾਨ ਕੀਤਾ, ਜੋ ਕਿ ਉਨ੍ਹਾਂ ਚ ਮਾੜੀ ਜਿਹੀ ਵੀ ਰੂਚੀ ਨਹੀਂ ਦਿਖਾਉ਼ਂਦੀ ਸੀ।

 

ਨੰਦਾ ਨੇ ਕਿਹਾ, ਮੈਨੂੰ ਯਾਦ ਹੈ ਕਿ ਮੇਰੇ ਮੁੰਹ ਚ ਹੋਰ ਸ਼ਰਾਬ ਪਾਈ ਗਈ ਅਤੇ ਮੇਰੇ ਨਾਲ ਕਾਫੀ ਹਿੰਸਾ ਕੀਤੀ ਗਈ। ਅਗਲੇ ਦਿਨ ਜਦੋਂ ਮੈਂ ਦੁਪਿਹਰ ਨੂੰ ਸੌਂ ਕੇ ਉਠੀ ਤਾਂ ਮੈਂ ਕਾਫੀ ਦਰਦ ਚ ਸੀ। ਮੇਰੇ ਨਾਲ ਸਿਰਫ ਬਲਾਤਕਾਰ ਹੀ ਨਹੀਂ ਕੀਤਾ ਗਿਆ ਸੀ ਬਲਕਿ ਮੈਨੂੰ ਮੇਰੇ ਘਰ ਲੈ ਜਾ ਕੇ ਮੇਰੇ ਨਾਲ ਬਰਬਰਤਾ ਭਰਿਆ ਵਤੀਰਾ ਕੀਤਾ ਗਿਆ ਸੀ। ਜਿਸ ਕਾਰਨ ਮੈਂ ਆਪਣੇ ਬਿਸਤਰ ਤੋਂ ਉਠ ਨਾ ਸਕੀ। ਜਦੋਂ ਮੈਂ ਆਪਣੇ ਦੋਸਤਾਂ ਨੂੰ ਇਸ ਗੱਲ ਬਾਰੇ ਦੱਸਿਆ ਤਾਂ ਸਾਰਿਆਂ ਨੇ ਮੈਨੂੰ ਇਸ ਘਟਨਾ ਨੂੰ ਭੁੱਲ ਕੇ ਅੱਗੇ ਵੱਧਣ ਦੀ ਸਲਾਹ ਦਿੱਤੀ। ਬਾਅਦ ਚ ਮੈਂ ਇੱਕ ਹੋਰ ਨਾਟਕ ਦੀ ਕਹਾਣੀ ਲਿਖ ਰਹੀ ਸੀ ਕਿ ਮੈਨੂੰ ਫਿਰ ਆਲੋਕ ਨਾਥ ਟੱਕਰ ਗਿਆ ਤੇ ਉਹ ਮੈਨੂੰ ਫਿਰ ਤੰਗ ਕਰਨ ਲੱਗਾ ਜਿਸ ਕਾਰਨ ਮੈਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

 

CINTAA ਨੇ ਨੋਟਿਸ ਜਾਰੀ ਕਰਦਿਆਂ ਆਲੋਕ ਨਾਥ ਤੋਂ ਮੰਗਿਆ ਜਵਾਬ

 

ਨੰਦਾ ਦੇ ਫੇਸਬੁੱਕ ਪੋਸਟ ਮਗਰੋਂ ਏਐਨਆਈ ਦੇ ਟਵੀਟ ਮਗਰੋਂ ਸਿਨੇ ਐਂਡ ਟੀਵੀ ਆਰਟੀਸਟ ਐਸੋਸੀਏਸ਼ਨ ਨੇ ਅਦਾਕਾਰ ਆਲੋਕ ਨਾਥ ਨੂੰ ਨੋਟਿਸ ਜਾਰੀ ਕੀਤਾ ਹੈ।
CINTAA ਨੇ ਆਲੋਕ ਨਾਥ ਤੋਂ ਬਲਾਤਕਾਰ ਦੇ ਆਰੋਪ ਦਾ ਜਵਾਬ ਮੰਗਿਆ ਹੈ। ਉੱਥੇ ਹੀ ਸੰਸਕਾਰੀ ਬਾਬੂ ਜੀ ਤੇ ਆਰੋਪ ਲੱਗਣ ਮਗਰੋਂ ਸੋਸ਼ਲ ਮੀਡੀਆ ਤੇ ਵੀ ਲੋਕ ਉਨ੍ਹਾਂ ਦਾ ਰੱਜ ਕੇ ਮਜ਼ਾਕ ਬਣਾ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape convict Alok Nath vinita nanda shared