ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਮੋਦੀ ਦੀ ਬਾਇਓਪਿਕ ਭੋਜਪੁਰੀ 'ਚ ਬਣਾਵਾਂਗਾ: ਰਵੀ ਕਿਸ਼ਨ

ਮਸ਼ਹੂਰ ਭੋਜਪੁਰੀ ਫ਼ਿਲਮ ਅਦਾਕਾਰ ਰਵੀ ਕਿਸ਼ਨ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਜੀਵਨ ਉੱਤੇ ਭੋਜਪੁਰੀ ਵਿੱਚ ਇਕ ਫ਼ਿਲਮ ਬਣਾਉਣਗੇ ਤਾਕਿ ਇਹ ਬੋਲੀ ਬੋਲਣ ਵਾਲਾ ਸਮਾਜ ਵੀ ਮੋਦੀ ਦੀ ਜ਼ਿੰਦਗੀ ਬਾਰੇ ਜਾਣੂ ਹੋ ਸਕੇ।

 

ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਉਹ ਸਵਾਮੀ ਵਿਵੇਕਾਨੰਦ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਜੀਵਨ ਉੱਤੇ ਵੀ ਭੋਜਪੁਰੀ ਫ਼ਿਲਮ ਬਣਾਉਣ ਲਈ ਕੰਮ ਸ਼ੁਰੂ ਕਰਨਗੇ।

 

ਗੌਰਖਪੁਰ ਤੋਂ ਭਾਜਪਾ ਦੀ ਟਿਕਟ ਉੱਤੇ ਲੋਕ ਸਭਾ ਚੋਣਾਂ ਲੜ ਰਹੇ ਰਵੀ ਕਿਸ਼ਨ ਨੇ ਪੀਟੀਆਈ ਨੂੰ ਦੱਸਿਆ ਕਿ ਅਜਿਹਾ ਨਹੀਂ ਹੈ ਕਿ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਮੈਂ ਫ਼ਿਲਮਾਂ ਤੋਂ ਵੱਖ ਹੋ ਜਾਵਾਂਗਾ। ਮੈਂ ਇਥੇ (ਗੋਰਖਪੁਰ) ਸਟੂਡੀਓ ਬਣਾਵਾਂਗਾ ਅਤੇ ਫ਼ਿਲਮਾਂ ਦੀ ਸ਼ੂਟਿੰਗ ਕਰਾਂਗਾ।

 

ਉਨ੍ਹਾਂ ਕਿਹਾ ਕਿ ਮੇਰੇ ਦਿਮਾਗ਼ ਵਿੱਚ ਭੋਜਪੁਰੀ ਸਿਨੇਮਾ ਲਈ ਕਈ ਚੀਜ਼ਾਂ ਕਰਨ ਲਈ ਹਨ। ਮੋਦੀ ਜੀ ਉੱਤੇ ਵੀ ਬਾਇਓਪਿਕ ਬਣਾਉਣਗੇ ਤਾਕਿ ਭੋਜਪੁਰੀ ਸਮਾਜ ਵੀ ਉਨ੍ਹਾਂ ਦੇ ਜੀਵਨ ਬਾਰੇ ਪਤਾ ਲੱਗ ਸਕੇ।

 

ਕੁਲਫੀ ਕੁਮਾਰ ਬਾਜੇਵਾਲਾ ਦੇ ਸੈੱਟ ਉੱਤੇ ਬੇਹੋਸ਼ ਹੋਇਆ ਅਦਾਕਾਰ ਮੋਹਿਤ ਮਲਿਕ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ravi Kishan says Prime Minister Modi biopic will make in the Bhojpuri