ਅਨਿਲ ਕਪੂਰ, ਰਾਜ ਕੁਮਾਰ ਰਾਓ, ਸੋਨਮ ਕਪੂਰ ਅਤੇ ਜੂਹੀ ਚਾਵਲਾ ਦੀ ਫਿਲਮ ‘ਇਕ ਲੜਕੀ ਕੋ ਦੇਖਾ ਤੋਂ ਐਸਾ ਲੱਗਾ’ (Ek Ladki Ko Dekha To Aisa Laga) ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਇਸ ਫਿਲਮ ਰਾਹੀਂ ਇਕ ਸਪੈਸ਼ਲ ਲਵ ਸਟੋਰੀ ਨੂੰ ਦਿਖਾਇਆ ਗਿਆ ਹੈ।
ਫਿਲਮ ਵਿਚ ਰਾਜਕੁਮਾਰ ਰਾਵ ਇਕ ਲੇਖਕ/ਨਿਰਦੇਸ਼ਕ ਸ਼ਾਹਿਲ ਮਿਰਜ਼ਾ ਦਾ ਕਿਰਦਾਰ ਨਿਭਾਅ ਰਹੇ ਹਨ। ਉਥੇ ਸੋਨਮ ਕਪੂਰ ਸਵੀਟੀ ਨਾਮ ਦੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ। ਸਵੀਟੀ ਬਚਪਨ ਤੋਂ ਹੀ ਪਿਆਰ ਅਤੇ ਵਿਆਹ ਦੇ ਸੁਪਨੇ ਦੇਖਦੀ ਹੈ, ਪ੍ਰੰਤੂ ਜਦੋਂ ਉਨ੍ਹਾਂ ਦਾ ਖੁਦ ਦਾ ਵਿਆਹ ਹੁੰਦਾ ਹੈ ਤਾਂ ਬਹੁਤ ਸਿਆਪੇ ਹੁੰਦੇ ਹਨ। ਇਕ ਦਿਨ ਅਨਿਲ ਕਪੂਰ ਕਹਿੰਦੇ ਹਨ ਕਿ ਹੁਣ ਉਨ੍ਹਾਂ ਨੂੰ ਸਵੀਟੀ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਬਸ ਫਿਰ ਪੂਰਾ ਪਰਿਵਾਰ ਸਵੀਟੀ ਲਈ ਲੜਕਾ ਦੇਖਣਾ ਸ਼ੁਰੂ ਕਰ ਦਿੰਦੇ ਹਨ।
ਉਸਦੇ ਬਾਅਦ ਸਵੀਟੀ ਦੀ ਮੁਲਾਕਾਤ ਸ਼ਾਹਿਲ ਨਾਲ ਹੁੰਦੀ ਹੈ ਅਤੇ ਸਵੀਟੀ ਦੇ ਪਰਿਵਾਰ ਵਾਲਿਆਂ ਨੂੰ ਲੱਗਦਾ ਹੈ ਕਿ ਦੋਵੇਂ ਇਕ ਦੂਜੇ ਨੂੰ ਪਿਆਰ ਕਰਦੇ ਹਨ, ਪ੍ਰੰਤੂ ਕਹਾਣੀ ਤਾਂ ਕੁਝ ਹੋਰ ਹੁੰਦੀ ਹੈ। ਸ਼ਾਹਿਲ, ਸਵੀਟੀ ਨੂੰ ਪਿਆਰ ਕਰਦਾ ਤਾਂ ਹੈ, ਪ੍ਰੰਤੂ ਕਹਿ ਨਹੀਂ ਪਾਉਂਦਾ। ਉਥੇ ਸਵੀਟੀ ਦਾ ਇਕ ਰਾਜ ਹੈ ਜੋ ਕਿਸੇ ਨੂੰ ਨਹੀਂ ਪਤਾ, ਪ੍ਰੰਤੂ ਫਿਰ ਸਵੀਟੀ ਉਹ ਰਾਜ ਸ਼ਾਹਿਲ ਨੂੰ ਦੱਸਦੀ ਹੈ। ਹੁਣ ਉਹ ਰਾਜ ਹੈ ਕੀ ਹੈ ਇਸ ਲਈ ਤਾਂ ਤੁਹਾਨੂੰ ਫਿਲਮ ਦੇਖਣੀ ਪਵੇਗੀ।
ਫਿਲਮ ਵਿਚ ਸਾਰੇ ਕਿਰਦਾਰਾਂ ਦੀ ਐਕਟਿੰਗ ਨੂੰ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਵਿਚ ਅਨਿਲ ਕਪੂਰ ਦੀ ਕੇਮੇਸਟ੍ਰੀ ਸੋਨਮ ਕਪੂਰ ਅਤੇ ਰਾਜ ਕੁਮਾਰ ਰਾਵ ਨਾਲ ਬਹੁਤ ਮਜੇਦਾਰ ਹੈ, ਪ੍ਰੰਤੂ ਜਦੋਂ ਅਨਿਲ ਕਪੂਰ ਅਤੇ ਜੂਹੀ ਚਾਵਲਾ ਨਾਲ ਆਉਂਦੇ ਹਨ ਤਾਂ ਇਕ ਅਲੱਗ ਹੀ ਪਲ ਬਣ ਜਾਂਦੇ ਹਨ।