ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਪੜ੍ਹੋ, ਨਿਊ ਯਾਰਕ ’ਚ ਰਿਸ਼ੀ ਕਪੂਰ ਦਾ ਕਿੱਥੇ ਤੇ ਕਿਵੇਂ ਹੋਇਆ ਸੁਆਗਤ?

…ਪੜ੍ਹੋ, ਨਿਊ ਯਾਰਕ ’ਚ ਰਿਸ਼ੀ ਕਪੂਰ ਦਾ ਕਿੱਥੇ ਤੇ ਕਿਵੇਂ ਹੋਇਆ ਸੁਆਗਤ?

ਬਾਲੀਵੁੱਡ ਦੇ ਅਦਾਕਾਰ ਰਿਸ਼ੀ ਕਪੂਰ ਕੈਂਸਰ ਦਾ ਇਲਾਜ ਕਰਵਾਉਣ ਲਈ ਅੱਜ–ਕੱਲ੍ਹ ਨਿਊ ਯਾਰਕ ’ਚ ਹਨ। ਬੀਤੇ ਦਿਨੀਂ ਜਦੋਂ ਉਹ ਨਿਊ ਯਾਰਕ ਦੇ ਇੱਕ ਸੈਲੂਨ ’ਚ ਗਏ, ਤਾਂ ਉਨ੍ਹਾਂ ਦਾ ਉੱਥੇ ਬਹੁਤ ਖ਼ਾਸ ਢੰਗ ਨਾਲ ਸੁਆਗਤ ਹੋਇਆ।

 

 

ਅਸਲ ਵਿੱਚ ਜਦੋਂ ਰਿਸ਼ੀ ਕਪੂਰ ਹੇਅਰ–ਕੱਟ ਲਈ ਸੈਲੂਨ ਗਏ, ਤਾਂ ਉੱਥੇ ਇੱਕ ਰੂਸੀ ਨਾਗਰਿਕ ਨੇ ਉਨ੍ਹਾਂ ਨੂੰ ਪਛਾਣ ਲਿਆ ਤੇ ਉਸ ਨੇ ਰਿਸ਼ੀ ਕਪੂਰ ਦਾ ਗੀਤ ‘ਮੈਂ ਸ਼ਾਇਰ ਤੋਂ ਨਹੀਂ…’ ਵਜਾਇਆ।

 

 

ਰਿਸ਼ੀ ਕਪੂਰ ਨੇ ਇਹ ਵਿਡੀਓ ਟਵਿਟਰ ਉੱਤੇ ਸ਼ੇਅਰ ਕੀਤਾ ਹੈ। ਉਨ੍ਹਾਂ ਲਿਖਿਆ – ‘ਵਾਲ ਕਟਵਾਉਣ ਵੇਲੇ ਸੈਲੂਨ ’ਚ ਮੇਰਾ ਗੀਤ ਵਜਾਇਆ ਗਿਆ। ਇੱਕ ਰੂਸੀ ਨੇ ਮੈਨੂੰ ਪਛਾਣ ਲਿਆ ਤੇ ਉਸ ਨੇ ਆਪਣੀ ਨੋਟ–ਬੁੱਕ ਉੱਤੇ ਇਹ ਗੀਤ ਵਜਾਇਆ।’

…ਪੜ੍ਹੋ, ਨਿਊ ਯਾਰਕ ’ਚ ਰਿਸ਼ੀ ਕਪੂਰ ਦਾ ਕਿੱਥੇ ਤੇ ਕਿਵੇਂ ਹੋਇਆ ਸੁਆਗਤ?

 

ਰਿਸ਼ੀ ਕਪੂਰ ਨੇ ਇਸ ਲਈ ਧੰਨਵਾਦ ਕੀਤਾ ਹੈ। ਰਿਸ਼ੀ ਕਪੂਰ ਉੱਤੇ ਫ਼ਿਲਮਾਇਆ ਗਿਆ ਗੀਤ 1973 ’ ਚ ਰਿਲੀਜ਼ ਹੋਈ ਫ਼ਿਲਮ ‘ਬੌਬੀ’ ਦਾ ਹੈ।

 

 

ਫ਼ਿਲਮਸਾਜ਼ ਰਾਹੁਲ ਢੋਲਕੀਆ ਨੇ ਵੀ ਅਜਿਹਾ ਇੱਕ ਛਿਣ ਚੇਤੇ ਕਰਦਿਆਂ ਰਿਸ਼ੀ ਕਪੂਰ ਦੇ ਇਸ ਟਵੀਟ ਉੱਤੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਵਾਰ ਜਦੋਂ ਅਮਰੀਕੀ ਨਗਰ ਵੇਗਾਸ ਦੇ ਇੱਕ ਵੇਨੇਸ਼ੀਅਨ ਕੈਸਿਨੋ ’ਚ ਸਨ, ਤਦ ਸਾੜ੍ਹੀ ਵਿੱਚ ਮੇਰੀ ਮਾਂ ਤੇ ਚਾਚੀ ਨੂੰ ਵੇਖ ਕੇ ਸੰਗੀਤਕਾਰ ਨੇ ਵਾਇਲਿਨ ਉੱਤੇ ਰਾਜਪੂਰ ਦੀ ਸਿਗਨੇਚਰ–ਟਿਊਨ ਵਜਾਉਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ 20 ਸਾਲਾਂ ਤੱਕ ਇਸ ਬਾਰੇ ਗੱਲ ਕੀਤੀ।

 

 

ਇਸ ਦੌਰਾਨ ਰਿਸ਼ੀ ਕਪੂਰ ਨਿਊ ਯਾਰਕ ’ਚ ਪਿਛਲੇ ਲੰਮੇ ਸਮੇਂ ਤੋਂ ਇਲਾਜ ਕਰਵਾ ਰਹੇ ਹਨ ਤੇ ਉਹ ਹੁਣ ਛੇਤੀ ਹੀ ਭਾਰਤ ਪਰਤਣ ਵਾਲੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Read How Rishi Kapur was welcomed here in New York