ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਨਾ ਪਾਟੇਕਰ-ਤਨੁੰਸ਼੍ਰੀ ਦੱਤਾ ਵਿਵਾਦ ਮਗਰੋਂ ਫਿਲਮਕਾਰਾਂ ਨੇ ਬਣਾਏ ਇਹ ਨਵੇਂ ਨਿਯਮ, ਪੜ੍ਹੋ

ਤਨੁੰਸ਼੍ਰੀ  ਦੱਤਾ ਅਤੇ ਨਾਨਾ ਪਾਟੇਕਰ ਦਾ ਵਿਵਾਦ ਕਾਫੀ ਸਰਗਰਮ ਹੈ। ਪੂਰਾ ਬਾਲੀਵੁੱਡ ਹੁਣ ਇਸ ਮੁੱਦੇ ਤੇ ਆਪਣਾ ਪੱਖ ਰੱਖ ਰਿਹਾ ਹੈ। ਫਿਲਮਕਾਰਾਂ ਨੇ ਸ਼ੂਟਿੰਗ ਦੌਰਾਨ ਲਗਾਏ ਜਾਣ ਵਾਲੇ ਸੈੱਟ ਤੇ ਹੁਣ ਕਈ ਨਿਯਮ ਬਣਾ ਦਿੱਤੇ ਹਨ ਤਾਂ ਕਿ ਕਿਸੇ ਵੀ ਕਿਸਮ ਦੇ ਵਿਵਾਦ ਤੋਂ ਬਚਿਆ ਜਾ ਸਕੇ। ਇਸਦੇ ਨਾਲ ਸੈੱਟ ਤੇ ਸਿਰਫ ਯੂਨਿਟ ਦੇ ਲੋਕਾਂ ਹੀ ਜਾਣ ਦੀ ਇਜਾਜ਼ਤ ਹੈ। ਇੱਥੇ ਤੱਕ ਕਿ ਫਿਲਮਕਾਰਾਂ ਨੇ ਸੈੱਟ ਤੇ ਮੋਬਾਈਲ ਲਿਆਉਣ ਤੇ ਵੀ ਬੈਨ ਲਗਾ ਦਿੱਤਾ ਹੈ। ਹੁਣ ਅਦਾਕਾਰ ਤੋਂ ਇਲਾਵਾ ਕੋਈ ਵੀ ਸੈੱਟ ਤੇ ਮੋਬਾਈਲ ਨਹੀਂ ਲਿਜਾ ਸਕੇਗਾ।

 

ਬਾਲੀਵੁੱਡ ਲਾਈਫ਼ ਦੀ ਰਿਪੋਰਟ ਮੁਤਾਬਕ ਤਨੁੰਸ਼੍ਰੀ ਦੱਤਾ ਦੇ ਆਰੋਪਾਂ ਮਗਰੋਂ ਨਾਨਾ ਪਾਟੇਕਰ ਨੇ ਆਪਣੀ ਆਉਣ ਵਾਲੀ ਫਿਲਮ ਹਾਊਸਫੁਲ-4 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਫਿਲਮਕਾਰਾਂ ਨੇ ਸੈੱਟ ਤੇ ਨਾਨਾ ਪਾਟੇਕਰ ਲਈ ਸੁਰੱਖਿਆ ਵੱਧਾ ਦਿੱਤਾ ਹੈ। ਇਸ ਫਿਲਮ ਚ ਨਾਨਾਪਾਟੇਕਰ ਇੱਕ ਗਜ਼ਲ ਗਾਇਕ ਵਜੋਂ ਨਜ਼ਰ ਆਉਣਗੇ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Read this new law created by filmmakers after the Nana Patekar-Tanushri Datta controversy