ਅਦਾਕਾਰਾ ਰਿਚਾ ਚੱਢਾ ਦਾ ਕਹਿਣਾ ਹੈ ਕਿ ਭਾਰਤ ਔਰਤਾਂ ਲਈ ਸੁਰੱਖਿਅਤ ਥਾਂ ਨਹੀਂ ਹੈ ਅਤੇ ਸਰਕਾਰ ਅਤੇ ਸਮਾਜ ਦੋਵਾਂ ਪੱਧਰ 'ਤੇ ਸੁਧਾਰ ਦੀ ਲੋੜ ਹੈ। ਰਿਚਾ ਆਪਣੀ ਆਉਣ ਵਾਲੀ ਫ਼ਿਲਮ 'ਸੈਕਸ਼ਨ 375' ਵਿੱਚ ਬਲਾਤਕਾਰ ਪੀੜਤਾ ਦੇ ਵਕੀਲ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।
ਰਿਚਾ ਨੇ ਭਾਸ਼ਾ ਨੂੰ ਦੱਸਿਆ, ਇਹ ਛੁਪਾਉਣ ਵਿੱਚ ਕੋਈ ਦੇਸ਼ ਭਗਤੀ ਨਹੀਂ ਹੈ ਕਿ ਭਾਰਤ ਵਿੱਚ ਔਰਤਾਂ ਅਸੁਰੱਖਿਅਤ ਹਨ। ਔਰਤਾਂ ਵਿਰੁੱਧ ਹਿੰਸਾ ਦੇ ਮਾਮਲੇ ਵਿੱਚ ਭਾਰਤ ਬਹੁਤ ਅੱਗੇ ਹੈ। ਇਥੋਂ ਤਕ ਕਿ ਗਰਭ ਵਿੱਚ ਵੀ। ਕੰਨਿਆ ਭਰੂਣ ਹੱਤਿਆ, ਦਾਜ ਦੇ ਮਾਮਲੇ, ਤੇਜ਼ਾਬੀ ਹਮਲੇ ਬਹੁਤ ਜ਼ਿਆਦਾ ਹਨ। ਇਹ ਔਰਤਾਂ ਵਿਰੁੱਧ ਹਿੰਸਕ ਅਪਰਾਧ ਹੈ। ਕੀ ਇਸ ਆਧਾਰ ਉੱਤੇ ਤੁਸੀ ਇਸ ਨੂੰ ਸੁਰੱਖਿਅਤ ਜਗ੍ਹਾ ਕਹਿ ਸਕਦੇ ਹੋ? ਉਹ ਲੋਕ ਜੋ ਕਹਿੰਦੇ ਹਨ ਕਿ ਔਰਤਾਂ ਲਈ ਭਾਰਤ ਬਹੁਤ ਸੁਰੱਖਿਅਤ ਹੈ, ਉਹ ਆਦਮੀ ਹਨ।
ਅਦਾਕਾਰਾ ਦਾ ਮੰਨਣਾ ਹੈ ਕਿ ਕਾਨੂੰਨ ਲਾਗੂ ਕਰਨਾ ਅਤੇ ਔਰਤਾਂ ਨੂੰ ਪੁਲਿਸ ਕੋਲ ਸ਼ਿਕਾਇਤ ਕਰਨ ਲਈ ਪ੍ਰੇਰਿਤ ਕਰਨਾ ਜਿਨਸੀ ਸ਼ੋਸ਼ਣ ਅਤੇ ਹਿੰਸਾ ਦੇ ਮਾਮਲਿਆਂ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ। ਸਰਕਾਰ ਅਤੇ ਸਮਾਜ ਦੋਵਾਂ ਪੱਧਰਾਂ 'ਤੇ ਸੁਧਾਰ ਦੀ ਜ਼ਰੂਰਤ ਹੈ।
ਸਮਾਜਿਕ ਪੱਧਰ 'ਤੇ ਸੁਧਾਰ ਦੀ ਜ਼ਰੂਰਤ ਹੈ। ਕਿਸੇ ਵੀ ਤਰ੍ਹਾਂ ਜਿਨਸੀ ਸ਼ੋਸ਼ਣ ਦੀ ਨੀਤੀ ਨਹੀਂ ਹੋਣੀ ਚਾਹੀਦੀ। ਕਾਨੂੰਨ ਸਖ਼ਤ ਹੈ ਪਰ ਇਸ ਨੂੰ ਲਾਗੂ ਕਰਨਾ ਇਕ ਵੱਖਰਾ ਮੁੱਦਾ ਹੈ।