ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਚਾ ਚੱਢਾ ਅਤੇ ਅਲੀ ਫਜ਼ਲ ਛੇਤੀ ਲੈਣਗੇ ਸੱਤ ਫੇਰੇ, ਇਸ ਮਹੀਨੇ ਕਰਵਾਉਣੇ ਵਿਆਹ !

ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਆਪਣੇ ਬੁਆਏਫ੍ਰੈਂਡ ਅਲੀ ਫਜ਼ਲ ਨਾਲ ਸੱਤ ਫੇਰੇ ਲੈ ਕੇ ਇਸ ਸਾਲ ਵਿਆਹ ਕਰਵਾਉਣ ਵਾਲੀ ਪਹਿਲੀ ਬਾਲੀਵੁੱਡ ਜੋੜੀ ਬਣ ਸਕਦੀ ਹੈ। ਸਾਲ 2013 'ਚ ਇਨ੍ਹਾਂ ਦੀ ਫਿਲਮ 'ਫੁੱਕਰੇ' ਆਈ ਸੀ। 5 ਸਾਲਾਂ ਤੋਂ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਹੁਣ ਛੇਤੀ ਹੀ ਉਹ ਸਮਾਂ ਆਉਣ ਵਾਲਾ ਹੈ, ਜਿਸ ਦਾ ਇਨ੍ਹਾਂ ਦੇ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
 

 
 
 
 
 
 
 
 
 
 
 
 
 

One of my all time favourite photographs of life.. i miss . Arey Mohabbat. Happy Birthday. जन्म दिन मुबारक पार्ट्नर । दूरी भी अजीब चीज़ है - नई ख़ैर अजीब नहीं है , मैं कुछ पोएटिक लिखना चाह रहा था इस्स मौक़े पे। i guess , the photo says it all. Aur himmat bhi nahi hui. . @therichachadha . . . . . . “Yeh nahi jaanta kitna lamba hai safar.. Main shayad jaanta hoon kitna lamba hai safar. Kal bataaoonga. Tum milna . Waheen. Khaton ke teele pe . Kaagaz tumhaara hoga, kalam-dawaat meri, likhaayi tumhaari, chand bol mere, afsaane tumhaare, ghazlein meri, yeh silsila mera , yeh daastaan-e-मोहब्बत हमारी ! “ - M .

A post shared by ali fazal (@alifazal9) on

 

'ਮੁੰਬਈ ਮਿਰਰ' ਦੀ ਰਿਪੋਰਟ ਅਨੁਸਾਰ ਹੁਣ ਦੋਵੇਂ ਕਲਾਕਾਰ ਆਪਣੇ ਰਿਸ਼ਤੇ ਨੂੰ ਅਗਲੇ ਪੜਾਅ 'ਤੇ ਲੈ ਜਾਣਾ ਚਾਹੁੰਦੇ ਹਨ। ਇਸ ਜੋੜੀ ਦੇ ਨਜ਼ਦੀਕੀ ਨੇ ਖੁਲਾਸਾ ਕੀਤਾ ਹੈ ਕਿ ਇਹ ਜੋੜਾ ਇਸ ਸਾਲ ਮਾਨਸੂਨ ਵਿੱਚ ਭਾਵ ਜੂਨ-ਜੁਲਾਈ ਵਿੱਚ ਵਿਆਹ ਕਰਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ।
 

ਰਿਪੋਰਟਾਂ ਦੇ ਅਨੁਸਾਰ ਰਿਚਾ ਅਤੇ ਅਲੀ ਇਕੱਠੇ ਬਹੁਤ ਖੁਸ਼ ਹਨ ਅਤੇ ਆਪਣੇ ਬੰਧਨ ਨੂੰ ਹੋਰ ਮਜ਼ਬੂਤ ਕਰਨ ਲਈ ਅਗਲਾ ਕਦਮ ਚੁੱਕਣ ਲਈ ਤਿਆਰ ਹਨ। ਮੁੰਬਈ ਅਤੇ ਦਿੱਲੀ ਨੂੰ ਵਿਆਹ ਸਮਾਗਮਾਂ ਲਈ ਚੁਣਿਆ ਗਿਆ ਹੈ। ਦੋਵੇਂ ਪਰਿਵਾਰਾਂ ਦੇ ਲੋਕ ਵੈਨਿਊ ਵਾਲੀਆਂ ਥਾਵਾਂ ਦੀ ਸੂਚੀ ਬਣਾ ਰਹੇ ਹਨ, ਪਰ ਵਿਆਹ ਦੀ ਤਰੀਕ ਤੋਂ ਬਾਅਦ ਹੀ ਵੈਨਿਊ ਦਾ ਫੈਸਲਾ ਲਿਆ ਜਾਵੇਗਾ।
 

 
 
 
 
 
 
 
 
 
 
 
 
 

❤️ . . . #RichaTravels #BeachBum #BeachBae #travelgram #RichaChadha #VacayMode

A post shared by Richa Chadha (@therichachadha) on

 

ਕੁਝ ਦਿਨ ਪਹਿਲਾਂ ਇੱਕ ਇੰਟਰਵਿਊ 'ਚ ਰਿਚਾ ਨੇ ਕਿਹਾ ਸੀ, "ਉਹ ਇਸ ਸਮੇਂ ਖੁਸ਼ ਹਨ। ਵਿਆਹ ਦੇ ਸਹੀ ਸਮੇਂ ਦੀ ਉਡੀਕ ਕਰਨ 'ਚ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਹੈ। ਸਾਡੇ ਕੋਲ ਹਾਲੇ ਸਮਾਂ ਨਹੀਂ ਹੈ। ਜੇ ਅਸੀਂ ਵਿਆਹ ਦੀ ਗੱਲ ਕਰੀਏ ਤਾਂ ਮਾਰਚ 'ਚ ਕੋਈ ਤਰੀਕ ਨਹੀਂ ਹੈ। ਮਈ 'ਚ ਬਹੁਤ ਗਰਮ ਹੋਏਗੀ, ਜੂਨ 'ਚ ਅਸੀਂ ਫਿਲਮ ਦੀ ਸ਼ੂਟਿੰਗ ਕਰ ਰਹੇ ਹਾਂ ਅਤੇ ਜੁਲਾਈ 'ਚ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ।"
 

ਜਦੋਂ ਅਲੀ ਨੂੰ ਪੁੱਛਿਆ ਗਿਆ ਕਿ ਕੀ ਉਹ ਅਤੇ ਰਿਚਾ ਵੀ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੀ ਤਰ੍ਹਾਂ ਚੁੱਪ-ਚਾਪ ਵਿਆਹ ਕਰਨਗੇ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਲੀ ਨੇ ਕਿਹਾ ਸੀ ਕਿ ਚੁੱਪ ਕਿਉਂ ਹੋਵੇਗਾ, ਜਿਵੇਂ ਵਿਆਹ ਹੁੰਦੇ ਹਨ, ਉਂਜ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਤਾ ਨਹੀਂ ਹੈ ਕਿ ਇਹ ਕਦੋਂ ਹੋਵੇਗਾ ਪਰ ਇਹ ਸੀਕ੍ਰੇਟ ਨਹੀਂ ਹੋਵੇਗਾ।

 

 

ਰਿਚਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਕੰਗਨਾ ਰਣੌਤ ਦੀ ਫਿਲਮ 'ਪੰਗਾ' 'ਚ ਨਜ਼ਰ ਆਈ ਸੀ। ਰਿਚਾ ਹੁਣ ਸੁਭਾਸ਼ ਕਪੂਰ ਦੀ ਫਿਲਮ 'ਮੈਡਮ ਚੀਫ ਮਿਨੀਸਟਰ' 'ਚ ਨਜ਼ਰ ਆਉਣ ਵਾਲੀ ਹੈ। ਅਲੀ ਫਜ਼ਲ ਦੀ ਗੱਲ ਕਰੀਏ ਤਾਂ ਉਹ ਹਾਲੀਵੁੱਡ ਦੀ ਫਿਲਮ 'Death On The Nile' 'ਚ ਨਜ਼ਰ ਆਉਣ ਵਾਲੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Richa Chadha and Ali Fazal to reportedly have a monsoon wedding