ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Rishi Kapoor ਨੂੰ ਨਿਊਯਾਰਕ ਮਿਲਣ ਗਏ ਬਾਲੀਵੁੱਡ ਦੇ ਇਹ ਫੈਸ਼ਨ ਡਿਜ਼ਾਇਨਰ 

ਰਿਸ਼ੀ ਕਪੂਰ (Rishi Kapoor) ਲੰਮੇ ਸਮੇਂ ਤੋਂ ਅਮਰੀਕਾ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਕੈਂਸਰ ਮੁਕਤ ਹੋਣ ਤੋਂ ਬਾਅਦ ਉਹ ਕਾਫੀ ਚੰਗਾ ਮਹਿਸੂਸ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦਾ ਪਤਨੀ ਨੀਤੂ ਕਪੂਰ (Neetu Kapoor) ਹਮੇਸ਼ਾ ਉਨ੍ਹਾਂ ਦੇ ਨਾਲ ਰਹੀ। ਉਥੇ, ਬਾਲੀਵੁਡ ਦੇ ਵੀ ਕਈ ਸਿਤਾਰੇ ਰਿਸ਼ੀ ਕਪੂਰ ਨੂੰ ਮਿਲਣ ਗਏ। ਅਜੇ ਹਾਲ ਹੀ ਵਿੱਚ ਡਿਜ਼ਾਇਨਰ ਮਨੀਸ਼ ਮਲਹੋਤਰਾ (Manish Malhotra) ਨਿਊਯਾਰਕ ਵਿੱਚ ਰਿਸ਼ੀ ਕਪੂਰ ਅਤੇ ਉਨ੍ਹਾਂ ਦਾ ਪਤਨੀ ਨੀਤੂ ਕਪੂਰ ਨੂੰ ਮਿਲਣ ਪੁੱਜੇ। ਦਰਅਸਲ, ਮਨੀਸ਼ ਇਸ ਸਮੇਂ ਨਿਊਯਾਰਕ ਵਿੱਚ ਹੀ ਹਨ।

 

 


ਮਨੀਸ਼ ਮਲਹੋਤਰਾ ਦੀ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਨਾਲ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸੇ ਦੇ ਚਲਦਿਆਂ ਨੀਤੂ ਕਪੂਰ ਨੇ ਆਪਣੇ Instagram ਅਕਾਊਂਟ ਤੋਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਵਿੱਚ ਮਨੀਸ਼, ਨੀਤੂ ਅਤੇ ਰਿਸ਼ੀ ਇੱਕਠੇ ਵਿਖਾਈ ਦੇ ਰਿਹਾ ਹਨ। 

 

 

 

 

 

 

ਤਸਵੀਰਾਂ ਪੋਸਟ ਕਰਦੇ ਹੋਏ ਨੀਤੂ ਨੇ ਇੱਕ ਕੈਪਸ਼ਨ ਲਿਖੀ ਹੈ ਜੋ ਕਿ ਕੁਝ ਇਸ ਤਰ੍ਹਾਂ ਹਨ। ਉਹ ਅਹਿਸਾਸ ਜਦੋਂ ਤੁਸੀਂ ਕਿਸੇ ਆਪਣੇ ਨਾਲ ਮਿਲਦੇ ਹੋ। ਮਨੀਸ਼ ਮਲਹੋਤਰਾ ਹਮੇਸ਼ਾ ਦੀ ਤਰ੍ਹਾਂ ਕਾਫੀ ਮਜੇਦਾਰ ਵਿਅਕਤੀ ਰਹੇ। 


ਦੱਸਣਯੋਗ ਹੈ ਕਿ ਹਾਲ ਵੀ ਵਿੱਚ ਰਿਸ਼ੀ ਕਪੂਰ ਨੂੰ ਮਿਲਣ ਆਮਿਰ ਖਾਨ, ਪ੍ਰਿਅੰਕਾ ਚੋਪੜਾ, ਦੀਪਿਕਾ ਪਾਦੂਕੋਣ, ਅਨੁਪਨ ਖੇਰ ਵਰਗੇ ਸਿਤਾਰੇ ਗਏ ਸਨ।  

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rishi Kapoor: in new york met this fashion designer Manish Malhotra: Neetu Kapoor: shared a photo