ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰਿਸ਼ੀ ਕਪੂਰ ਕੈਂਸਰ ਨਾਲ ਜੂਝਣ ਪਿੱਛੋਂ ਜੁਲਾਈ ‘ਚ ਅਮਰੀਕਾ ਤੋਂ ਭਾਰਤ ਪਰਤਣਗੇ

​​​​​​​ਰਿਸ਼ੀ ਕਪੂਰ ਕੈਂਸਰ ਨਾਲ ਜੂਝਣ ਪਿੱਛੋਂ ਜੁਲਾਈ ‘ਚ ਅਮਰੀਕਾ ਤੋਂ ਭਾਰਤ ਪਰਤਣਗੇ

ਬਾਲੀਵੁੱਡ ਅਦਾਕਾਰ ਕੈਂਸਰ ਦੇ ਇਲਾਜ ਲਈ ਪਿਛਲੇ ਸਾਲ ਸਤੰਬਰ ਤੋਂ ਹੀ ਨਿਊ ਯਾਰਕ ਵਿੱਚ ਹਨ। ਹੁਣ ਰਣਵੀਰ ਕਪੂਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਰਿਸ਼ੀ ਕਪੂਰ ਦੀ ਸਿਹਤ ਠੀਕ ਹੈ ਤੇ ਉਹ ਇੱਕ ਜਾਂ ਦੋ ਮਹੀਨਿਆਂ ਅੰਦਰ ਘਰ ਪਰਤ ਆਉਣਗੇ।

 

 

ਰਣਬੀਰ ਨੇ ਇੱਕ ਈਵੈਂਟ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਰਿਸ਼ੀ ਕਪੂਰ ਪਹਿਲਾਂ ਤੋਂ ਕਾਫ਼ੀ ਬਿਹਤਰ ਹਨ ਤੇ ਆਸ ਹੈ ਕਿ ਉਹ ਇੱਕ ਜਾਂ ਦੋ ਮਹੀਨਿਆਂ ਅੰਦਰ ਪਰਤ ਆਉਣਗੇ ਤੇ ਉਹ ਬਹੁਤ ਉਤਸ਼ਾਹਿਤ ਹਨ।

 

 

ਰਣਬੀਰ ਨੇ ਕਿਹਾ ਕਿ ਉਨ੍ਹਾਂ ਲਈ ਇੱਕ ਸਾਲ ਬਹੁਤ ਔਖਾ ਰਿਹਾ। ਉਨ੍ਹਾਂ ਦੀ ਇੱਛਾ ਫ਼ਿਲਮਾਂ ਵਿੱਚ ਕੰਮ ਕਰਨ ਦੀ ਹੈ। ਇਸ ਲਈ ਇੱਕ ਸਾਲ ਤੱਕ ਕੰਮ ਨਾ ਕਰਨਾ ਉਨ੍ਹਾਂ ਲਈ ਕੁਝ ਪਰੇਸ਼ਾਨ ਕਰਨ ਵਾਲਾ ਹੈ। ਫ਼ਿਲਮ ਨਿਰਮਾਤਾ ਰਾਹੁਲ ਰਵੇਲ ਨੇ ਇਸੇ ਮਹੀਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀ ਕਿ ਰਿਸ਼ੀ ਕਪੂਰ ਹੁਣ ਕੈਂਸਰ ਤੋਂ ਮੁਕਤ ਹੋ ਚੁੱਕੇ ਹਨ।

 

 

ਇਸੇ ਦੌਰਾਨ ਰਿਸ਼ੀ ਕਪੂਰ ਦੇ ਵੱਡੇ ਭਰਾ ਰਣਧੀਰ ਕਪੂਰ ਨੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਹ ਹੁਣ ਠੀਕਠਾਕ ਹਨ। ਉਹ ਲਗਭਗ ਕੈਂਸਰ ਤੋਂ ਮੁਕਤ ਹੋ ਚੁੱਕੇ ਹਲ। ਇਲਾਜ ਮੁਕੰਮਲ ਹੋਣ ਵਿੱਚ ਹਾਲੇ ਕੁਝ ਸਮਾਂ ਲੱਗੇਗਾ। ਉਹ ਅਗਲੇ ਦੋ ਮਹੀਨਿਆਂ ਵਿੱਚ ਪਰਤ ਆਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rishi Kapoor will return from US after battling with Cancer