ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰਿਸ਼ੀ ਕਪੂਰ 4 ਸਤੰਬਰ ਨੂੰ ਜਨਮ ਦਿਨ ਤੋਂ ਪਹਿਲਾਂ ਭਾਰਤ ਪਰਤਣਗੇ

ਰਿਸ਼ੀ ਕਪੂਰ ਆਪਣੀ ਪਤਨੀ ਨੀਤੂ ਸਿੰਘ ਨਾਲ

ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਇਸ ਵੇਲੇ ਅਮਰੀਕਾ ’ਚ ਆਪਣਾ ਕੈਂਸਰ ਰੋਗ ਦਾ ਇਲਾਜ ਕਰਵਾ ਰਹੇ ਹਨ। ਹੁਣ ਆਖਿਆ ਇਹ ਜਾ ਰਿਹਾ ਹੈ ਕਿ ਉਹ ਆਪਣੇ 67ਵੇਂ ਜਨਮ ਦਿਨ ਤੋਂ ਪਹਿਲਾਂ–ਪਹਿਲਾਂ ਭਾਰਤ ਪਰਤ ਆਉਣਗੇ।

 

 

ਰਿਸ਼ੀ ਕਪੂਰ ਦਾ ਜਨਮ ਦਿਨ 4 ਸਤੰਬਰ ਨੂੰ ਆਉਂਦਾ ਹੈ। ਇੰਝ ਅਨੁਮਾਨ ਲਾਏ ਜਾ ਰਹੇ ਹਨ ਕਿ ਉਹ ਸ਼ਾਇਦ ਅਗਸਤ ਮਹੀਨੇ ਦੇ ਅੰਤ ਤੱਕ ਵਤਨ ਪਰਤ ਆਉਣਗੇ।

 

 

ਨਿਊਜ਼ ਵੈੱਬਸਾਈਟ ‘ਮੁੰਬਈ ਮਿਰਰ’ ਨਾਲ ਹੋਈ ਗੱਲਬਾਤ ਦੌਰਾਨ ਰਿਸ਼ੀ ਕਪੂਰ ਨੇ ਦੱਸਿਆ ਕਿ ਉਹ ਹੁਣ ਬਿਹਤਰ ਮਹਿਸੂਸ ਕਰ ਰਹੇ ਹਨ ਪਰ ਹਾਲੇ ਵੀ ਡਾਕਟਰਾਂ ਦੀ ਨਿਗਰਾਨੀ ਹੇਠ ਹੀ ਹਨ।

 

 

ਉਨ੍ਹਾਂ ਕਿਹਾ ਕਿ ਭਾਰਤ ਪਰਤਣ ਤੋਂ ਪਹਿਲਾਂ ਉਨ੍ਹਾਂ ਦਾ ਪੂਰੀ ਤਰ੍ਹਾਂ ਠੀਕ ਹੋਣਾ ਬਹੁਤ ਜ਼ਰੂਰੀ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਡਾਕਟਰਾਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਦੋਂ ਪਰਤਣਗੇ।

 

 

ਉਨ੍ਹਾਂ ਕੱਲ੍ਹ ਟਵਿਟਰ ਉੱਤੇ ਕ੍ਰਿਕੇਟ ਵਿਸ਼ਵ ਕੱਪ 2019 ਬਾਰੇ ਇੱਕ ਟਵੀਟ ਵੀ ਕੀਤਾ ਹੈ। ਇਸ ਵਾਰ ਵਿਸ਼ਵ ਕੱਪ ਦੇ ਚਾਰ ਮੈਚ ਸਿਰਫ਼ ਮੀਂਹ ਕਾਰਨ ਰੱਦ ਹੋ ਚੁੱਕੇ ਹਨ। ਪੂਰੀ ਦੁਨੀਆ ਦੇ ਕ੍ਰਿਕੇਟ–ਪ੍ਰੇਮੀ ਇਸ ਗੱਲ ਤੋਂ ਖ਼ਫ਼ਾ ਹਨ। ਰਿਸ਼ੀ ਕਪੂਰ ਨੂੰ ਵੀ ਭਾਰਤ ਤੇ ਨਿਊ ਜ਼ੀਲੈਂਡ ਵਿਚਾਲੇ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਹੋਣ ਦਾ ਬਹੁਤ ਅਫ਼ਸੋਸ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rishi Kapoor will return India before his birthday on 4th September