ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਸ਼ੀ ਕਪੂਰ ਨਿਊ ਯਾਰਕ ਤੋਂ ਕੈਂਸਰ ਦਾ ਇਲਾਜ ਕਰਵਾ ਕੇ ਮੁੰਬਈ ਪਰਤੇ

ਰਿਸ਼ੀ ਕਪੂਰ ਨਿਊ ਯਾਰਕ ਤੋਂ ਕੈਂਸਰ ਦਾ ਇਲਾਜ ਕਰਵਾ ਕੇ ਮੁੰਬਈ ਪਰਤੇ

ਬਾਲੀਵੁੱਡ ਦੇ ਬਹੁ–ਚਰਚਿਤ ਅਦਾਕਾਰ ਰਿਸ਼ੀ ਕਪੂਰ ਕੈਂਸਰ ਦਾ ਇਲਾਜ ਕਰਵਾ ਕੇ ਹੁਣ ਭਾਰਤ ਪਰਤ ਆਏ ਹਨ। ਇੱਥੇ ਵਰਨਣਯੋਗ ਹੈ ਕਿ ਉਹ ਪਿਛਲੇ ਇੱਕ ਸਾਲ ਤੋਂ ਅਮਰੀਕਾ ਦੇ ਮਹਾਂਨਗਰ ਨਿਊ ਯਾਰਕ ’ਚ ਕੈਂਸਰ ਰੋਗ ਦਾ ਇਲਾਜ ਕਰਵਾ ਰਹੇ ਸਨ।

 

 

ਮੁੰਬਹੀ ਪਰਤਦੇ ਸਮੇਂ ਰਿਸ਼ੀ ਕਪੂਰ ਨਾਲ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਵੀ ਸਨ। ਉਨ੍ਹਾਂ ਆਪਣੇ ਪਤੀ ਰਿਸ਼ੀ ਕਪੂਰ ਦਾ ਹੱਥ ਫੜਿਆ ਹੋਇਆ ਸੀ। ਦੋਵਾਂ ਦੇ ਚਿਹਰੇ ਉੱਤੇ ਮੁਸਕਰਾਹਟ ਸੀ। ਉਹ ਦੋਵੇਂ ਭਾਰਤ ਵਾਪਸੀ ਮੌਕੇ ਬਹੁਤ ਖ਼ੁਸ਼ ਵਿਖਾਈ ਦੇ ਰਹੇ ਸਲ।

 

 

ਚੇਤੇ ਰਹੇ ਕਿ ਪਿਛਲੇ ਵਰ੍ਹੇ ਜਦੋਂ ਰਿਸ਼ੀ ਕਪੂਰ ਨਿਊ ਯਾਰਕ ਲਈ ਰਵਾਨਾ ਹੋਏ ਸਨ, ਤਦ ਉਨ੍ਹਾਂ ਆਪਣੀ ਬਿਮਾਰੀ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ। ਉਂਝ ਭਾਵੇਂ ਕੁਝ ਮਹੀਨਿਆਂ ਬਾਅਦ ਉਨ੍ਹਾਂ ਕੈਂਸਰ ਨਾਲ ਜੂਝਦੇ ਹੋਣ ਦੀ ਗੱਲ ਆਖੀ ਸੀ।

 

 

ਪਿੱਛੇ ਜਿਹੇ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਆਖਿਆ ਸੀ ਕਿ ਉਨ੍ਹਾਂ ਦਾ ਕੈਂਸਰ ਹੁਣ ਠੀਕ ਹੋ ਗਿਆ ਹੈ ਤੇ ਉਹ ਛੇਤੀ ਭਾਰਤ ਪਰਤਣਗੇ।

 

 

ਪਿਛਲੇ ਇੱਕ ਸਾਲ ਦੌਰਾਨ ਰਿਸ਼ੀ ਕਪੂਰ ਦੇ ਨਾਲ ਨੀਤੂ ਸਿੰਘ ਨੇ ਵੱਧ ਤੋਂ ਵੱਧ ਸਮਾਂ ਬਿਤਾਇਆ। ਉਨ੍ਹਾਂ ਹੀ ਉਨ੍ਹਾਂ ਦੀ ਦੇਖਭਾਲ ਵੀ ਕੀਤੀ। ਨਿਊ ਯਾਰਕ ’ਚ ਉਨ੍ਹਾਂ ਨੂੰ ਮਿਲਣ ਲਈ ਸ਼ਾਹਰੁਖ਼ ਖ਼ਾਨ, ਦੀਪਿਕਾ ਪਾਦੂਕੋਣ, ਪ੍ਰਿਅੰਕਾ ਚੋਪੜਾ, ਅਰਜੁਨ ਕਪੂਰ, ਮਲਾਇਕਾ ਅਰੋੜਾ ਤੇ ਅਨੁਪਮ ਖੇਰ ਜਿਹੇ ਬਾਲੀਵੁੱਡ ਦੇ ਸਿਤਾਰੇ ਵੀ ਪੁੱਜਦੇ ਰਹੇ ਸਨ।

ਰਿਸ਼ੀ ਕਪੂਰ ਨਿਊ ਯਾਰਕ ਤੋਂ ਕੈਂਸਰ ਦਾ ਇਲਾਜ ਕਰਵਾ ਕੇ ਮੁੰਬਈ ਪਰਤੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rishi Kapur returns Mumbai after getting treatment of Cancer