ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਕੈਂਸਰ ਦੇ ਇਲਾਜ ਪਿੱਛੋਂ ਰਿਸ਼ੀ ਕਪੂਰ ਦੀ ਪਹਿਲੀ ਫ਼ੋਟੋ ਆਈ ਸਾਹਮਣੇ

ਅਮਰੀਕਾ ’ਚ ਕੈਂਸਰ ਦੇ ਇਲਾਜ ਪਿੱਛੋਂ ਰਿਸ਼ੀ ਕਪੂਰ ਦੀ ਪਹਿਲੀ ਫ਼ੋਟੋ ਆਈ ਸਾਹਮਣੇ

ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਪਿਛਲੇ ਕਾਫ਼ੀ ਸਮੇਂ ਤੋਂ ਅਮਰੀਕਾ ’ਚ ਆਪਣਾ ਇਲਾਜ ਕਰਵਾ ਰਹੇ ਹਨ। ਪਿਛਲੇ ਵਰ੍ਹੇ ਉਨ੍ਹਾਂ ਨੂੰ ਕੈਂਸਰ ਰੋਗ ਹੋਣ ਬਾਰੇ ਜਾਣਕਾਰੀ ਮਿਲੀ ਸੀ; ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨੀਤੂ ਸਿੰਘ ਕਪੂਰ ਨਾਲ ਇਲਾਜ ਲਈ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਆ ਗਏ ਸਨ।

 

 

ਉਨ੍ਹਾਂ ਸਤੰਬਰ 2018 ਦੌਰਾਨ ਟਵੀਟ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਪਰ ਤਦ ਉਨ੍ਹਾਂ ਆਪਣੀ ਬੀਮਾਰੀ, ਭਾਵ ਕੈਂਸਰ ਰੋਗ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ।

 

 

ਪਿੱਛੇ ਜਿਹੇ ਰਿਸ਼ੀ ਕਪੂਰ ਨੇ ਕੈਂਸਰ ਰੋਗ ਹੋਣ ਬਾਰੇ ਦੱਸਿਆਸੀ। ਹੁਣ ਇਲਾਜ ਤੋਂ ਬਾਅਦ ਤੰਦਰੁਸਤ ਹੋਣ ਪਿੱਛੋਂ ਇੱਕ ਤਾਜ਼ਾ ਤਸਵੀਰ ਸਾਹਮਣੇ ਆਈ ਹੈ; ਜਿਸ ਵਿੱਚ ਯਕੀਨੀ ਤੌਰ ਉੱਤੇ ਪਿਛਲੇ ਸਾਲ ਨਾਲੋਂ ਵਧੇਰੇ ਤੰਦਰੁਸਤ ਵਿਖਾਈ ਦੇ ਰਹੇ ਹਨ।

 

 

ਲੇਖਕਾ ਰਸ਼ਮੀ ਉਦੇ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਰਿਸ਼ੀ ਕਪੂਰ ਦੇ ਡਿਨਰ ਆਊਟਿੰਗ ਦੀਆਂ ਕੁਝ ਤਸਵੀਰਾਂ ਤੇ ਵਿਡੀਓ ਸ਼ੇਅਰ ਕੀਤੀਆਂ ਹਨ। ਇਸ ਵਿੱਚ ਰਿਸ਼ੀ ਕਪੂਰ ਦੇ ਨਾਲ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਤੇ ਉਨ੍ਹਾਂ ਦੀ ਧੀ ਰਿਧਿਮਾ ਕਪੂਰ ਵੀ ਹਨ।

 

 

ਕੁਝ ਸਮਾਂ ਪਹਿਲਾਂ ਰਿਸ਼ੀ ਕਪੂਰ ਨੇ ਆਪਣੇ ਇਲਾਜ ਤੋਂ ਪਰੇਸ਼ਾਨ ਹੋ ਕੇ ਇੱਕ ਜਜ਼ਬਾਤੀ ਜਿਹੀ ਪੋਸਟ ਅਪਲੋਡ ਕੀਤੀ ਸੀ, ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਅੱਜ ਉਨ੍ਹਾਂ ਨੂੰ ਨਿਊ ਯਾਰਕ ਆਇਆਂ ਨੂੰ ਅੱਠ ਮਹੀਨੇ ਹੋ ਗਏ ਹਨ – ‘ਪਤਾ ਨਹੀਂ ਮੈਂ ਕਦੇ ਘਰ ਜਾ ਸਕਾਂਗਾ ਕਿ ਨਹੀਂ?’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rishi Kapur s first photograph after treatment of Cancer in US