ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਣਤੰਤਰ ਦਿਵਸ ਪਰੇਡ ’ਚ ਬਾਲੀਵੁੱਡ ਦੀ ਝਾਕੀ ਵੀ ਹੋਵੇ ਸ਼ਾਮਲ: ਰਿਸ਼ੀ ਕਪੂਰ

ਗਣਤੰਤਰ ਦਿਵਸ ਪਰੇਡ ’ਚ ਬਾਲੀਵੁੱਡ ਦੀ ਝਾਕੀ ਵੀ ਹੋਵੇ ਸ਼ਾਮਲ: ਰਿਸ਼ੀ ਕਪੂਰ

ਅੱਜ ਐਤਵਾਰ ਨੂੰ ਜਦੋਂ ਸਮੁੱਚਾ ਦੇਸ਼ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਤੇ ਇਸ ਮੌਕੇ ਬਾਲੀਵੁੱਡ ਦੇ ਅਦਾਕਾਰ ਅਤੇ ਸੋਸ਼ਲ ਮੀਡੀਆ ਉੱਤੇ ਜ਼ਿਆਦਾਤਰ ਸਰਗਰਮ ਰਹਿਣ ਵਾਲੇ ਰਿਸ਼ੀ ਕਪੂਰ ਦਾ ਇੱਕ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬਹੁਤ ਸਾਰੇ ਲੋਕ ਇਸ ਨੂੰ ਰੀ–ਟਵੀਟ ਕਰ ਰਹੇ ਹਨ ਤੇ ਅਨੇਕ ਲੋਕਾਂ ਨੇ ਇਸ ਟਵੀਟ ਉੱਤੇ ਟਿੱਪਣੀਆਂ ਕੀਤੀਆ ਹਨ ਤੇ ਇਸ ਟਵੀਟ ਨੂੰ ਸ਼ੇਅਰ ਵੀ ਕੀਤਾ ਜਾ ਰਿਹਾ ਹੈ।

 

 

ਦਰਅਸਲ, ਰਿਸ਼ੀ ਕਪੂਰ ਨੇ ਗਣਤੰਤਰ ਦਿਵਸ ਦੀ ਪਰੇਡ ’ਚ ਬਾਲੀਵੁੱਡ ਦੀ ਝਾਕੀ ਵੀ ਹਰ ਸਾਲ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੇ ਟਵੀਟ ’ਚ ਕੁਝ ਇੰਝ ਲਿਖਿਆ ਹੈ:

 

 

‘ਮੈਂ ਭਾਰਤ ਸਰਕਾਰ ਨੂੰ ਭਾਰਤੀ ਫ਼ਿਲਮ ਉਦਯੋਗ (ਜੋ ਦੁਨੀਆ ਦਾ ਸਭ ਤੋਂ ਵੱਡਾ ਉਦਯੋਗ ਬਣ ਚੁੱਕਾ ਹੈ), ਨੂੰ ਇੱਕ ਪ੍ਰਮੁੱਖ ਝਾਕੀ ਦੇਣ ਦੀ ਅਪੀਲ ਕਰਦਾ ਹਾਂ। ਸਾਰੇ ਕਲਾਕਾਰ ਪਰੇਡ ਤੇ ਮਾਰਚ ਪਾਸਟ ਦਾ ਹਿੱਸਾ ਬਣਨਗੇ।’

 

 

ਰਿਸ਼ੀ ਕਪੂਰ ਨੇ ਅੱਗੇ ਲਿਖਿਆ ਹੈ – ‘ਦੁਨੀਆ ਨੂੰ ਸਾਡੇ ਖੇਤਰ ਨੂੰ ਵੇਖਣ ਦੀ ਵੀ ਜ਼ਰੂਰਤ ਹੈ। ਸਾਨੂੰ ਦੇਸੀ ਹੋਣ ਉੱਤੇ ਮਾਦ ਹੈ… ਜੈ ਹਿੰਦ।’

 

 

ਰਿਸ਼ੀ ਕਪੂਰ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ ਤੇ ਇਸ ਉੱਤੇ ਯੂਜ਼ਰਸ ਬਹੁਤ ਟਿੱਪਣੀਆਂ ਕਰ ਰਹੇ ਹਨ। ਰਿਸ਼ੀ ਕਪੂਰ ਦੀ ਫ਼ਿਲਮ ‘ਦਿ ਬਾੱਡੀ’ ਪਿੱਛੇ ਜਿਹੇ ਰਿਲੀਜ਼ ਹੋਈ ਹੈ। ਇਸ ਫ਼ਿਲਮ ਵਿੱਚ ਉਨ੍ਹਾਂ ਨਾਲ ਅਦਾਕਾਰ ਇਮਰਾਨ ਹਾਸ਼ਮੀ ਹਨ। ਇਸ ਫ਼ਿਲਮ ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਬਹੁਤ ਸ਼ਲਾਘਾ ਹੋ ਰਹੀ ਹੈ।

 

 

ਰਿਸ਼ੀ ਕਪੂਰ ਨੇ ਆਪਣੇ ਪਿਤਾ ਰਾਜ ਕਪੂਰ ਦੀ ਫ਼ਿਲਮ ‘ਮੇਰਾ ਨਾਮ ਜੋਕਰ’ ਰਾਹੀਂ ਬਾਲੀਵੁੱਡ ’ਚ ਪੈਰ ਧਰਿਆ ਸੀ। ਉਨ੍ਹਾਂ ਦੀਆਂ ਸੈਂਕੜੇ ਫ਼ਿਲਮਾਂ ਹਨ ਤੇ ਉਨ੍ਹਾਂ ਵਿੱਚੋਂ – ਬੌਬੀ, ਯਾਦੋਂ ਕੀ ਬਾਰਾਤ, ਜ਼ਹਿਰੀਲਾ ਇਨਸਾਨ, ਅਮਰ ਅਕਬਰ ਐਂਥੋਨੀ, ਹਮ ਕਿਸੀ ਸੇ ਕਮ ਨਹੀਂ, ਲੈਲਾ ਮਜਨੂੰ, ਆਪ ਤੋ ਐਸੇ ਨਾ ਥੇ, ਬਦਲਤੇ ਰਿਸ਼ਤੇ, ਦੂਸਰਾ ਆਦਮੀ, ਮੁਲਕ ਜਿਹੀਆਂ ਜ਼ਿਆਦਾਤਰ ਫ਼ਿਲਮਾਂ ਹਿੱਟ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rishi Kapur Says Bollywood s Tableaux should also be included in Republic Day Parade