ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਵੀ ਅਦਾਕਾਰਾ ਸ਼ਿਵਾਂਗੀ ਜੋਸ਼ੀ ਦੇ ਦਾਦਾ ਦਾ ਦੇਹਾਂਤ

'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਅਦਾਕਾਰਾ ਸ਼ਿਵਾਂਗੀ ਜੋਸ਼ੀ ਦੇ ਦਾਦਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ 18 ਮਈ ਨੂੰ ਹੋਈ, ਜਿਸ ਦਿਨ ਸ਼ਿਵਾਂਗੀ ਦਾ ਜਨਮ ਦਿਨ ਹੁੰਦਾ ਹੈ। ਸ਼ਿਵਾਂਗੀ ਜੋਸ਼ੀ ਨੇ ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨੂੰ ਇਹ ਖ਼ਬਰ ਦਿੱਤੀ। ਦਰਅਸਲ, ਸ਼ਿਵਾਂਗੀ ਨੇ ਆਪਣੇ ਜਨਮ ਦਿਨ (18 ਮਈ) ਮੌਕੇ ਪ੍ਰਸ਼ੰਸਕਾਂ ਨਾਲ ਲਾਈਵ ਚੈਟ ਕਰਨ ਅਤੇ ਉਨ੍ਹਾਂ ਨੂੰ ਸਰਪ੍ਰਾਈਜ਼ ਦੇਣ ਦਾ ਪਲਾਨ ਬਣਾਇਆ ਸੀ। ਪਰ ਆਪਣੇ ਦਾਦਾ ਜੀ ਦੇ ਦੇਹਾਂਤ ਕਾਰਨ ਸ਼ਿਵਾਂਗੀ ਨੇ ਪਲਾਨ ਰੱਦ ਕਰ ਦਿੱਤਾ।
 

ਇੰਸਟਾਗ੍ਰਾਮ ਸਟੋਰੀ 'ਤੇ ਅਦਾਕਾਰਾ ਨੇ ਆਪਣੇ ਦਾਦੂ ਦੀ ਤਸਵੀਰ ਸ਼ੇਅਰ ਕਰਦਿਆਂ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਬੀਤੇ ਦਿਨੀਂ ਮੈਂ ਆਪਣੇ ਦਾਦੂ ਨੂੰ ਗੁਆ ਦਿੱਤਾ। ਉਹ ਹਮੇਸ਼ਾ ਮੁਸਕਰਾਉਂਦੇ ਰਹਿਣ ਅਤੇ ਸਾਨੂੰ ਆਸਮਾਨ ਤੋਂ ਵੇਖਦੇ ਹਨ।
 

ਦੱਸ ਦੇਈਏ ਕਿ ਸ਼ਿਵਾਂਗੀ ਜੋਸ਼ੀ ਆਪਣੇ ਦਾਦਾ ਜੀ ਦੇ ਬਹੁਤ ਨੇੜੇ ਸੀ। ਉਨ੍ਹਾਂ ਨੂੰ ਪਿਆਰ ਨਾਲ 'ਦਾਦੂ' ਕਹਿ ਕੇ ਬੁਲਾਉਂਦੀ ਸੀ। ਸ਼ਿਵਾਂਗੀ ਦੇ ਦਾਦੂ ਨੇ ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੇ ਸੈੱਟ 'ਤੇ ਜਾ ਕੇ ਉਨ੍ਹਾਂ ਨੂੰ ਸਰਪ੍ਰਾਈਜ਼ ਵੀ ਦਿੱਤਾ ਸੀ। ਇਹ ਪਿਛਲੇ ਸਾਲ ਦੀ ਗੱਲ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਦਾਦੂ ਨਾਲ ਫ਼ੋਟੋ ਕਲਿੱਕ ਕੀਤੀ ਸੀ ਅਤੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਵੀ ਸ਼ੇਅਰ ਕੀਤੀ ਸੀ।
 

ਦੱਸ ਦੇਈਏ ਕਿ ਸ਼ਿਵਾਂਗੀ ਜੋਸ਼ੀ ਸੀਰੀਅਲ 'ਚ 'ਨਾਇਰਾ' ਦਾ ਕਿਰਦਾਰ ਨਿਭਾਉਂਦੀ ਹੈ। ਇਨ੍ਹਾਂ ਦੀ ਕਾਰਤਿਕ ਅੱਕਾ, ਮੋਹਸਿਨ ਖਾਨ ਨਾਲ ਆਨਸਕ੍ਰੀਨ ਕੈਮਿਸਟਰੀ ਬਹੁਤ ਜ਼ਬਰਦਸਤ ਹੈ। ਪ੍ਰਸ਼ੰਸਕ ਦੋਵਾਂ ਨੂੰ ਅਸਲ ਜ਼ਿੰਦਗੀ ਵਿੱਚ ਡੇਟ ਕਰਦੇ ਵੇਖਣਾ ਚਾਹੁੰਦੇ ਹਨ। ਇਸ ਸਮੇਂ ਸ਼ਿਵਾਂਗੀ ਜੋਸ਼ੀ ਆਪਣੇ ਘਰ ਮਤਲਬ ਦੇਹਰਾਦੂਨ 'ਚ ਹਨ। ਲੌਕਡਾਊਨ ਕਾਰਨ ਉਹ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Rishta Kya Kehlata Hai Actress Shivangi Joshi Grandfather Dies