ਫ਼ਿਲਮ ਬਾਹੂਬਲੀ (Bahubali) ਦੇ ਅਦਾਕਾਰ ਪ੍ਰਭਾਸ (Prabhas) ਦੀ ਫ਼ਿਲਮ 'ਸਾਹੋ' (Saaho) ਦਾ ਸ਼ਾਨਦਾਰ ਨਵਾਂ ਟੀਜ਼ਰ ਸਾਹਮਣੇ ਆ ਗਿਆ ਹੈ।
ਇਸ ਫ਼ਿਲਮ ਵਿੱਚ ਪ੍ਰਭਾਸ ਨਾਲ ਸ਼ਰਧਾ ਕਪੂਰ (Shraddha Kapoor) ਲੀਡ ਰੋਲ ਵਿੱਚ ਹਨ।
ਫ਼ਿਲਮ ਦੇ ਟੀਜ਼ਰ ਨੂੰ ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਸ਼ੇਅਰ ਕੀਤਾ ਗਿਆ ਹੈ। ਮੋਸਟ ਅਵੇਟਿਡ ਫ਼ਿਲਮ ਸਾਹੋ ਦੇ ਟੀਜ਼ਰ ਵਿੱਚ ਪ੍ਰਭਾਸ-ਸ਼ਰਧਾ ਕਪੂਰ ਨਾਲ ਜੈਕੀ ਸ਼ਰਾਫ, ਨੀਲ ਨਿਤਿਨ ਮੁਕੇਸ਼ ਅਤੇ ਚੰਕੀ ਪਾਂਡੇ ਦੀ ਵੀ ਝਲਕ ਵੇਖਣ ਨੂੰ ਮਿਲਦੀ ਹੈ।
HERE IT IS! https://t.co/KzMb5nCcsa #SAAHOTEASER #PRABHAS @sujeethsign ❤️
— Shraddha (@ShraddhaKapoor) June 13, 2019
ਸ਼ਰਧਾ ਕਪੂਰ ਨੇ ਫ਼ਿਲਮ ਦੇ ਇਸ ਟੀਜ਼ਰ ਨੂੰ ਟਵਿੱਟਰ ਉੱਤੇ ਸ਼ੇਅਰ ਕੀਤਾ ਹੈ। ਟੀਜ਼ਰ ਦੀ ਸ਼ੁਰੂਆਤ ਸ਼ਰਧਾ ਕਪੂਰ ਦੇ ਰੋਮਾਂਟਿਕ ਅੰਦਾਜ਼ ਨਾਲ ਸ਼ੁਰੂ ਹੁੰਦੀ ਹੈ ਪਰ ਹਰ ਫਰੇਮ ਨਾਲ ਇਹ ਐਕਸ਼ਨ ਸੀਕਵੇਂਸ ਵਿੱਚ ਬਦਲਦੀ ਹੈ। ਟੀਜ਼ਰ ਨੂੰ ਵੇਖ ਕੇ ਸਾਫ਼ ਪਤਾ ਚੱਲਦਾ ਹੈ ਕਿ ਇਹ ਫ਼ਿਲਮ ਹਾਈ ਟੈਕ ਐਕਸ਼ਨ ਸੀਨ ਨਾਲ ਲੈੱਸ ਹੋਵੇਗੀ। ਦੋਵੇਂ ਟੀਜ਼ਰ ਵਿੱਚ ਧਮਾਕੇਦਾਰ ਐਂਟਰੀ ਦੇ ਨਾਲ-ਨਾਲ ਧਾਂਸੂ ਐਕਸ਼ਨ ਸੀਨ ਕਰਦੇ ਦਿਖ ਰਹੇ ਹਨ।
ਟੀਜ਼ਰ ਦੀ ਸ਼ੁਰੂਆਤ ਵਿੱਚ ਪਹਿਲਾਂ ਸ਼ਰਧਾ ਦੀ ਐਂਟਰੀ ਹੁੰਦੀ ਹੈ, ਉਥੇ ਅਗਲੇ ਹੀ ਪਲ ਉਹ ਪ੍ਰਭਾਸ ਨੂੰ ਗਲੇ ਲਗਾਉਂਦੀ ਦਿਖਦੀ ਹੈ। ਟੀਜ਼ਰ ਵਿੱਚ ਇਸ ਰੋਮਾਂਟਿਕ ਪਲ ਦੇ ਖ਼ਤਮ ਹੁੰਦੇ ਹੀ ਤਾਬੜਤੋੜ ਐਕਸ਼ਨ ਦੀ ਭਰਮਾਰ ਵਿਖਾਈ ਦੇਣ ਲੱਗਦੀ ਹੈ। ਇਕ ਤੋਂ ਬਾਅਦ ਇੱਕ ਫਾਇਟ ਸੀਨ ਆਉਂਦੇ ਹਨ। ਪ੍ਰਭਾਸ ਦਮਦਾਰ ਲੁਕ ਵਿੱਚ ਬਾਈਕ ਉੱਤੇ ਅਤੇ ਕਦੇ ਕਾਰ ਨਾਲ ਸਟੰਟ ਸੀਨਜ਼ ਦਿੰਦੇ ਦਿਖਦੇ ਹਨ। ਵੀਡੀਓ ਵਿੱਚ ਦਿਖ ਰਹੇ ਐਕਸ਼ਨ ਸੀਨ ਕਮਾਲ ਦੇ ਹਨ।