ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਹੋ ਦਾ ਜਲਵਾ ਬਰਕਰਾਰ, ਕਮਾਏ ਇੰਨੇ ਕਰੋੜ…

ਸਾਹੋ ਦਾ ਜਲਵਾ ਬਰਕਰਾਰ, ਕਮਾਏ ਇੰਨੇ ਕਰੋੜ…

ਅੱਜ–ਕੱਲ੍ਹ ਬਾਕਸ–ਆੱਫ਼ਿਸ ਉੱਤੇ ਪ੍ਰਭਾਸ ਤੇ ਸ਼ਰਧਾ ਕਪੂਰ ਦੀ ਫ਼ਿਲਮ ‘ਸਾਹੋ’ ਦਾ ਜਲਵਾ ਬਰਕਰਾਰ ਹੈ। ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਲਗਾਤਾਰ ਵਧੀਆ ਪ੍ਰਦਰਸ਼ਨ ਕਰਦੀ ਵਿਖਾਈ ਦੇ ਰਹੀ ਹੈ।

 

 

ਫ਼ਿਲਮ ‘ਸਾਹੋ’ ਨੇ ਵਰਲਡ ਵਾਈਡ ਬਾਕਸ ਆੱਫ਼ਿਸ ਉੱਤੇ 400 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਸੋਮਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਸੀ।

 

 

ਫ਼ਿਲਮ ਦੇ ਅਧਿਕਾਰਤ ਟਵਿਟਰ ਹੈਂਡਲ ਤੋਂ ਕੀਤੇ ਟਵੀਟ ਵਿੱਚ ਕਿਹਾ ਗਿਆ ਹੈ ਕਿ – ‘ਕੀ ਤੁਸੀਂ ਇਸ ਤੋਂ ਵੱਡੀ ਕੋਈ ਹੋਰ ਕਲਪਨਾ ਕਰ ਸਕਦੇ ਹੋ?’ ਸਾਹੋ ਨੇ ਵਿਸ਼ਵ ਪੱਧਰ ਉੱਤੇ 400 ਕਰੋੜ ਪਲੱਸ ਦਾ ਅੰਕੜਾ ਛੋਹ ਲਿਆ ਹੈ।

 

 

ਬਾਹੂਬਲੀ ਲੜੀ ਤੋਂ ਬਾਅਦ ਪ੍ਰਭਾਸ ਦੀ ਇਹ ਪਹਿਲੀ ਫ਼ਿਲਮ ਹੈ। ‘ਸਾਹੋ’ ਐਕਸ਼ਨ ਡਰਾਮਾ ਹੈ, ਜਿਸ ਨੂੰ ਤੇਲਗੂ, ਹਿੰਦੀ ਅਤੇ ਤਾਮਿਲ ਭਾਸ਼ਾ ਵਿੱਚ ਇੱਕੋ ਵਾਰੀ ’ਚ ਸ਼ੂਟ ਕੀਤਾ ਗਿਆ।

 

 

ਅਜਿਹੀਆਂ ਖ਼ਬਰਾਂ ਹਨ ਕਿ ਇਹ ਫ਼ਿਲਮ 350 ਕਰੋੜ ਰੁਪਏ ਵਿੱਚ ਬਣੀ ਹੈ। ਫ਼ਿਲਮ ਵਿੱਚ ਸ਼ਰਧਾ ਕਪੂਰ, ਨੀਲ ਨਿਤਿਨ ਮੁਕੇਸ਼ ਤੇ ਜੈਕੀ ਸ਼ਰਾਫ਼ ਵੀ ਖ਼ਾਸ ਭੂਮਿਕਾਵਾਂ ਵਿੱਚ ਹਨ।

 

 

1980 ਤੋਂ 1990 ਦੇ ਦਹਾਕਿਆਂ ਦੇ ਗੈਂਗਸਟਰ ਤੇ ਉਨ੍ਹਾਂ ਦੀਆਂ ਅਪਰਾਧਕ ਗਤੀਵਿਧੀਆਂ ਦੇ ਆਲੇ–ਦੁਆਲੇ ਘੁੰਮਦੀ ਇਸ ਫ਼ਿਲਮ ਦੀ ਕਹਾਣੀ ਹੈ। ਇੱਕ ਕੁਰਸੀ ਦੀ ਲੜਾਈ, ਜੋ ਫ਼ਿਲਮ ਦੀ ਸ਼ੁਰੂਆਤ ਤੋਂ ਅੰਤ ਤੱਕ ਚੱਲਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saho s amusement continues earns so much Crores