ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਵਿਮਿੰਗ ਪੂਲ 'ਚ ਭਰਾ ਇਬਰਾਹਿਮ ਨਾਲ ਮਸਤੀ ਕਰਦੀ ਨਜ਼ਰ ਆਈ ਸਾਰਾ ਅਲੀ ਖਾਨ

ਸਾਰਾ ਅਲੀ ਖਾਨ ਇਨ੍ਹੀਂ ਦਿਨੀਂ ਮਾਲਦੀਵ 'ਚ ਪਰਿਵਾਰ ਨਾਲ ਨਵਾਂ ਸਾਲ ਮਨਾ ਰਹੀ ਹੈ। ਇਸ ਵਿਚਕਾਰ ਮਾਲਦੀਵ ਤੋਂ ਸਾਰਾ ਅਲੀ ਖਾਨ ਅਤੇ ਉਨ੍ਹਾਂ ਦੇ ਭਰਾ ਇਬਰਾਹਿਮ ਅਲੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਸਾਰਾ ਆਪਣੇ ਭਰਾ ਇਬਰਾਹਿਮ ਅਲੀ ਨਾਲ ਸਵਿਮਿੰਗ ਪੂਲ 'ਚ ਮਸਤੀ ਕਰਦੇ ਨਜ਼ਰ ਆ ਰਹੀ ਹੈ।
 

 
 
 
 
 
 
 
 
 
 
 
 
 

When feeling blue isn’t a bad thing 🐳🐬💙🧿 @luxnorthmale @ncstravels

A post shared by Sara Ali Khan (@saraalikhan95) on

 

ਇਸ ਤਸਵੀਰ ਨੂੰ ਸਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਸਾਰਾ ਨੇ ਇਸ ਤਸਵੀਰ ਦੀ ਕੈਪਸ਼ਨ 'ਚ ਲਿਖਿਆ ਹੈ, "ਜਦੋਂ ਤੁਸੀ ਬਲਿਊ ਜਿਹਾ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਇਹ ਬੁਰਾ ਨਹੀਂ ਹੈ।" ਤਸਵੀਰ 'ਚ ਦੋਵੇਂ ਭਰਾ-ਭੈਣ ਦੀ ਬੋਂਡਿੰਗ ਕਾਫੀ ਜ਼ਬਰਦਸਤ ਲੱਗ ਰਹੀ ਹੈ। ਨੀਲੇ ਸਮੁੰਦਰ ਦੇ ਪਾਣੀ 'ਚ ਸਾਰਾ ਸਫੈਦ ਰੰਗ ਦੇ ਸਵਿਮ ਵੇਅਰ 'ਚ ਹੈ ਅਤੇ ਇਨ੍ਹਾਂ ਤਸਵੀਰਾਂ 'ਚ ਇਬਰਾਹਿਮ ਵੀ ਕਾਫੀ ਕੂਲ ਨਜ਼ਰ ਆ ਰਹੇ ਹਨ।
 

 
 
 
 
 
 
 
 
 
 
 
 
 

Start your day with a splash 💦 ☀️ 🌊

A post shared by Sara Ali Khan (@saraalikhan95) on

 

ਇਸ ਤਸਵੀਰ ਤੋਂ ਇਲਾਵਾ ਸਾਰਾ ਦੀ ਇੱਕ ਵੀਡੀਓ ਨੇ ਵੀ ਸਾਰਿਆਂ ਦਾ ਧਿਆਨ ਖਿੱਚਿਆ ਹੈ। ਇਸ ਵੀਡੀਓ ਨੂੰ ਵੀ ਸਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਸ਼ੇਅਰ ਕੀਤਾ ਹੈ। ਵੀਡੀਓ 'ਚ ਉਹ ਸਪਲੈਸ਼ ਕਰਦੀ ਵਿਖਾਈ ਦੇ ਰਹੀ ਹੈ।
 

 

ਜ਼ਿਕਰਯੋਗ ਹੈ ਕਿ ਸਾਰਾ ਛੇਤੀ ਹੀ 'ਕੁਲੀ ਨੰਬਰ-1' ਵਿੱਚ ਵਰੁਣ ਧਵਨ ਨਾਲ ਨਜ਼ਰ ਆਉਣ ਵਾਲੀ ਹੈ। 'ਕੁਲੀ ਨੰਬਰ-1' ਤੋਂ ਬਾਅਦ ਉਹ 'ਲਵ ਆਜ ਕੱਲ' ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਉਸ ਦੇ ਨਾਲ ਕਾਰਤਿਕ ਆਰਿਯਨ ਨਜ਼ਰ ਆਉਣ ਵਾਲੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:saif ali khan daugher and actress Sara Ali Khan enjoy New Year 2020 with brother Ibrahim khan in maldives