ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟੌਦੀ ਪੈਲੇਸ ਦਾ ਪਤਾ ਭੁੱਲ ਗਏ ਸੈਫ ਅਲੀ ਖਾਨ, ਇੰਝ ਲੱਭਿਆ ਹੱਲ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦਾ ਜਨਮਦਿਨ 21 ਸਤੰਬਰ ਨੂੰ ਹੈ ਜਿਸ ਨੂੰ ਮਨਾਉਣ ਲਈ ਸੈਫ ਅਲੀ ਖਾਨ ਆਪਣੇ ਪਰਿਵਾਰ ਸਮੇਤ ਹਰਿਆਣਾ ਦੇ ਗੁਰੂਗ੍ਰਾਮ ਵਿਖੇ ਉਨ੍ਹਾਂ ਦੇ ਜੱਦੀ ਪਟੌਦੀ ਪੈਲੇਸ ਪੁੱਜ ਰਹੇ ਸਨ। ਹੈਰਾਨੀ ਦੀ ਗੱਲ ਇਹ ਹੋਈ ਕਿ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਸੈਫ ਅਲੀ ਖਾਨ ਨੂੰ ਇਕ ਅਜੀਬ ਮੁਸੀਬਤ ਦਾ ਸਾਹਮਣਾ ਕਰਨਾ ਪੈ ਗਿਆ।

 

ਦਰਅਸਲ ਸੈਫ, ਕਰੀਨਾ ਤੇ ਤੈਮੂਰ ਜਨਮ ਦਿਨ ਮਨਾਉਣ ਲਈ ਹਰਿਆਣਾ ਦੇ ਪਟੌਦੀ ਪੈਲੇਸ ਜਾਣ ਲਈ ਐਸਯੂਵੀ ਚ ਸਨ। ਪਰ ਉਨ੍ਹਾਂ ਦੀ ਕਾਰ ਦੇ ਡਰਾਈਵਰ ਨੇ ਗਲਤ ਮੋੜ ਲੈ ਲਿਆ, ਜਿਸ ਕਾਰਨ ਸੈਫ ਅਲੀ ਖਾਨ ਪੈਲੇਸ ਜਾਣ ਵਾਲੇ ਰਸਤੇ ਚ ਉਲਝ ਗਏ।

 

ਅਜਿਹੀ ਹਾਲਤ ਚ ਸੈਫ ਨੇ ਸਥਾਨਕ ਲੋਕਾਂ ਦੀ ਮਦਦ ਲੈਣ ਚ ਭਲਾਈ ਸਮਝੀ ਤੇ ਆਪਣੀ ਗੱਡੀ ਤੋਂ ਉਤਰ ਕੇ ਸੈਫ਼ ਨੇ ਆਪਣੇ ਜੱਦੀ ਪਟੌਦੀ ਪੈਲੇਸ ਪੁੱਜਣ ਲਈ ਸਹੀ ਰਸਤਾ ਪੁੱਛਿਆ। ਇਸ ਕਾਰਨ ਸੈਫ ਨੂੰ ਕਾਰ ਚੋਂ ਬਾਹਰ ਨਿਕਲਣਾ ਪਿਆ।

 

ਇਸ ਦੌਰਾਨ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ ਤੇ ਬਦਲੇ ਚ ਸੈਫ ਨੇ ਵੀ ਮਦਦਗਾਰ ਲੋਕਾਂ ਨਾਲ ਫੋਟੋਆਂ ਕਲਿੱਕ ਕਰਵਾਈਆਂ ਅਤੇ ਸਥਾਨਕ ਲੋਕਾਂ ਦਾ ਧੰਨਵਾਦ ਕੀਤਾ।

 

ਕੰਮ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਉਨ੍ਹਾਂ ਦੀ ਆ ਰਹੀ ਹਿੰਦੀ ਫ਼ਿਲਮ ਇੰਗਲਿਸ਼ ਮੀਡੀਅਮ ਅਤੇ ਗੁੱਡ ਨਿਊਜ਼ 'ਚ ਨਜ਼ਰ ਆਉਣਗੀ। ਇੰਗਲਿਸ਼ ਮੀਡੀਅਮ 20 ਮਾਰਚ 2020 ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਨਾਲ ਹੀ ਕਰੀਨਾ ਅਤੇ ਅਕਸ਼ੈ ਕੁਮਾਰ ਫਿਲਮ ਗੁੱਡ ਨਿਊਜ਼ 'ਚ ਵੀ ਨਜ਼ਰ ਆਉਣ ਵਾਲੇ ਹਨ।

 

 

 

 

 

 

 

 

 
 
 
 
 
 
 
 
 
 
 
 
 

Sweet #taimuralikhan with #saifalikhan #kareenakapoorkhan #viralbhayani @viralbhayani

A post shared by Viral Bhayani (@viralbhayani) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saif Ali Khan forgets Pataudi Palace route