ਸੈਫ਼ ਦਾ ਇਹ ਅਵਤਾਰ ਵੇਖ ਉਡ ਜਾਵੇਗਾ ਹੋਸ਼
ਅਦਾਕਾਰ ਸੈਫ਼ ਅਲੀ ਖ਼ਾਨ (Saif Ali Khan) ਦੀ ਫ਼ਿਲਮ 'ਲਾਲ ਕਪਤਾਨ' ਦਾ ਪਹਿਲਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਇਸ ਵਿੱਚ ਸੈਫ਼ ਬਹੁਤ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਸੈਫ ਨੇ ਕਿਸੇ ਬਾਬ ਦਾ ਰੂਪ ਧਾਰਨ ਕੀਤਾ ਹੋਵੇ। ਫ਼ਿਲਮ 6 ਸਤੰਬਰ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋਵੇਗੀ।
ਭਾਸ਼ਾ ਅਨੁਸਾਰ ਫਿਲਮ ਨਿਰਮਾਤਾ ਇਰੋਜ਼ ਇੰਟਰਨੈਸ਼ਨਲ ਅਤੇ ਆਨੰਦ ਐਲ ਰਾਏ ਦੇ ਕਲਰ ਯੇਲੋ ਪ੍ਰੋਡੈਕਸ਼ਨ ਦੇ ਅਧੀਨ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿਚ ਖ਼ਾਨ ਨਾਗਾ ਸਾਧੂ ਦੀ ਭੂਮਿਕਾ ਵਿਚ ਹਨ, ਜੋ ਫ਼ਿਲਮ ਵਿਚ ਸਫ਼ਰ 'ਤੇ ਹੋਵੇਗਾ ਜਿਸ ਵਿੱਚ ਡਰਾਮਾ, ਬਦਲਾ ਅਤੇ ਧੋਖਾ ਹੋਵੇਗਾ।
ਇਰੋਜ਼ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਸੁਨੀਲ ਲੂਲਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸੈਫ਼ ਇੱਕ ਚੰਗੇ ਕਲਾਕਾਰ ਹਨ ਅਤੇ ਫਿਲਮ ਦੀ ਕਹਾਣੀ ਹੈ ਇਸ ਤਰ੍ਹਾਂ ਦੀ ਹੈ ਜਿਸ ਨਾਲ ਉਨ੍ਹਾਂ ਨੇ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ ਹੈ।