ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਤੇ ਕੈਟਰੀਨਾ ਦੀ ਫ਼ਿਲਮ ‘ਭਾਰਤ’ ਲਗਾਤਾਰ ਪਾ ਰਹੀ ਧਮਾਲਾਂ

ਸਲਮਾਨ ਤੇ ਕੈਟਰੀਨਾ ਦੀ ਫ਼ਿਲਮ ‘ਭਾਰਤ’ ਲਗਾਤਾਰ ਪਾ ਰਹੀ ਧਮਾਲਾਂ

ਈਦ ਮੌਕੇ ਰਿਲੀਜ਼ ਹੋਈ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਦੀ ਫ਼ਿਲਮ ‘ਭਾਰਤ’ ਦੀ ਰਫ਼ਤਾਰ ਬਾਕਸ–ਆਫ਼ਿਸ ’ਤੇ ਧੂਮ ਮਚਾ ਰਹੀ ਹੈ। ਇਸ ਫ਼ਿਲਮ ਦੀ ਕਮਾਈ ਵੇਖ ਕੇ ਹਰ ਕੋਈ ਹੈਰਾਨ ਹੈ। ਫ਼ਿਲਮ ਨੇ ਪਹਿਲੇ ਦਿਨ 42.30 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਤੇ 5 ਦਿਨਾਂ ਵਿੱਚ ਹੀ 150 ਕਰੋੜ ਰੁਪਏ ਦੇ ਕਲੱਬ ’ਚ ਸ਼ਾਮਲ ਹੋ ਗਈ।

 

 

ਹੁਣ ਇਸ ਫ਼ਿਲਮ ਦੇ 7ਵੇਂ ਦਿਨ ਦਾ ਕੁਲੈਕਸ਼ਨ ਸਾਹਮਣੇ ਆਇਆ ਹੈ। ਫ਼ਿਲਮ ਨੇ 7ਵੇਂ ਦਿਨ ਭਾਵ ਮੰਗਲਵਾਰ ਨੂੰ ਲਗਭਗ 7.75 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਉ਼ਝ ਇਸ ਫ਼ਿਲਮ ਨੇ ਦੁਨੀਆ ’ਚ ਕੁੱਲ 250 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

 

 

ਬਾਕਸ ਆਫ਼ਿਸ ਇੰਡੀਆ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਫ਼ਿਲਮ ‘ਭਾਰਤ’ ਆਪਣਾ ਪਹਿਲਾ ਹਫ਼ਤਾ 173 ਕਰੋੜ ਰੁਪਏ ਨਾਲ ਖ਼ਤਮ ਕਰੇਗੀ, ਜਦ ਕਿ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਕੁੱਲ 175 ਕਰੋੜ ਰੁਪਏ ਕਮਾਉਣ ਦੀ ਗੱਲ ਪ੍ਰਵਾਨ ਕੀਤੀ।

 

 

ਸਲਮਾਨ ਖ਼ਾਨ ਤੇ ਨਿਰਦੇਸ਼ਕ ਅਲੀ ਅੱਬਾਸ ਜ਼ਫ਼ਰ ਦੀ ਜਾਦੂਮਈ ਜੋੜੀ ਇੱਕ ਵਾਰ ਫਿਰ ਬਾਕਸ ਆਫ਼ਿਸ ’ਤੇ ਧਮਾਲਾਂ ਪਾ ਛੱਡੀਆਂ ਹਨ। ਇਸ ਫ਼ਿਲਮ ਨੇ ਪੰਜ ਦਿਨਾਂ ਵਿੱਚ ਹੀ 160 ਕਰੋੜ ਰੁਪਏ ਦੀ ਕਮਾਈ ਕਰ ਲਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman and Katrina s film BHARAT is earning a lot