ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਭੂਚਾਲ ਦੇ ਝਟਕਿਆਂ ਤੋਂ ਡਰੀ ਸਲਮਾਨ ਖ਼ਾਨ ਦੀ ਪ੍ਰੇਮਿਕਾ ਯੂਲੀਆ ਵੰਤੂਰ

ਇੰਡੋਨੇਸ਼ੀਆ (Indonesia) ਦੇ ਬਾਲੀ (Bali) ਦੀਪ ਤੇ ਮੰਗਲਵਾਰ ਨੂੰ 6.0 ਦੀ ਤੀਬਰਤਾ ਵਾਲੀ ਭੂਚਾਲ (Earthquake) ਆ ਗਿਆ। ਜਿਸ ਚ ਜਾਨਮਾਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਇਸ ਨਾਲ ਕਈ ਘਰ ਨੁਕਸਾਨੇ ਗਏ ਹਨ। ਇਸ ਭੂਚਾਲ ਚ ਸਲਮਾਨ ਖ਼ਾਨ (Salman Khan) ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ (Iulia Vantur) ਵੀ ਫੱਸ ਗਈ। ਉਨ੍ਹਾਂ ਨੇ ਆਪਣਾ ਇਕ ਵੀਡੀਓ ਸ਼ੇਅਰ ਕਰਕੇ ਇਸ ਤਜੁਰਬੇ ਬਾਰੇ ਖੁੱਦ ਦਸਿਆ।

 

ਬਾਲੀਵੁੱਡ ਚ ਆਪਣੀ ਪਛਾਣ ਬਣਾਉਣ ਲਈ ਕੰਮ ਕਰ ਰਹੀ ਯੂਲੀਆ ਨੇ ਵੀਡੀਓ ਨੇ ਨਾਲ ਹੀ ਲਿਖਿਆ ਕਿ ਅੱਜ ਸਵੇਰ ਮੈਨੂੰ ਇਕ ਸ਼ੇਕੀ ਅਲਾਰਮ ਨੇ ਜਗਾ ਦਿੱਤਾ। ਬਾਲੀ ਜਿਥੇ ਮੈ਼ ਇਸ ਸਮੇਂ ਹਾਂ, ਉਥੇ ਤੇਜ਼ ਗਤੀ ਵਾਲ ਭੂਚਾਲ ਆਇਆ ਸੀ। ਕੁਝ ਹੀ ਸਕਿੰਟਾਂ ਚ ਹਜ਼ਾਰਾਂ ਤਰ੍ਹਾਂ ਦੇ ਖਿਆਲ ਦਿਮਾਗ ਚ ਆਉਣ ਲਗੇ ਪਰ ਮੈਂ ਪੱਕਾ ਕੀਤਾ ਕਿ ਮੈਂ ਸ਼ਾਂਤ ਰਹਾਂਗੀ ਤੇ ਭਰੋਸਾ ਰਖਾਂਗੀ।

 

ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਵਿਸ਼ਵਾਸ ਹੋਇਆ ਕਿ ਕੁਝ ਵੀ ਬੁਰਾ ਨਹੀਂ ਹੋਵੇਗਾ। ਰੱਬ ਦਾ ਸ਼ੁਕਰ ਹੈ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ। ਯੂਲੀਆ ਨੇ ਦਸਿਆ ਕਿ ਸਭ ਕੁਝ ਥੋੜੀ ਦੇਰ ਮਗਰੋਂ ਠੀਕ ਹੋ ਗਿਆ। ਕਈ ਵਾਰ ਸਾਨੂੰ ਅਜਿਹੇ ਯਾਦ ਕਰਾਉਣ ਵਾਲੇ ਸੰਦੇਸ਼ ਦੀ ਲੋੜ ਹੁੰਦੀ ਹੈ। ਬਸ ਇਹੀ ਜ਼ਿੰਦਗੀ ਹੈ, ਇਸ ਦਾ ਆਨੰਦ ਮਾਣੋ। ਪਹਿਲਾਂ ਤੋਂ ਕਿਤੇ ਜ਼ਿਆਦਾ ਅੱਜ ਜ਼ਿੰਦਾ ਹਾਂ।

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan Alleged Girlfriend Iulia Vantur In BaliEarthquake In Indonesia