ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਲਮਾਨ ਖ਼ਾਨ ਨੇ ਐਲਾਨੀ ‘ਦਬੰਗ 3’ ਰਿਲੀਜ਼ ਕਰਨ ਦੀ ਤਰੀਕ, ਸ਼ਾਹਰੁਖ਼ ਖ਼ਾਨ ਵੀ ਨੇ ਇਸ ਫ਼ਿਲਮ ’ਚ

​​​​​​​ਸਲਮਾਨ ਖ਼ਾਨ ਨੇ ਐਲਾਨੀ ‘ਦਬੰਗ 3’ ਰਿਲੀਜ਼ ਕਰਨ ਦੀ ਤਰੀਕ, ਸ਼ਾਹਰੁਖ਼ ਖ਼ਾਨ ਵੀ ਨੇ ਇਸ ਫ਼ਿਲਮ ’ਚ

ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ 3’ ਦੀ ਉਡੀਕ ਕਰ ਰਹੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ ਹੈ। ਦਰਅਸਲ, ਸਲਮਾਨ ਖ਼ਾਨ ਨੇ ਫ਼ਿਲਮ ਰਿਲੀਜ਼ ਕਰਨ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਫ਼ਿਲਮ ਰਿਲੀਜ਼ ਕਰਨ ਦੀ ਤਰੀਕ ਦਾ ਐਲਾਨ ਕਰਦਿਆਂ ਦੱਸਿਆ ਕਿ ਇਹ ਫ਼ਿਲਮ ਇਸੇ ਵਰ੍ਹੇ 20 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਪੁੱਜਣ ਵਾਲੀ ਹੈ।

 

 

ਸਲਮਾਨ ਖ਼ਾਨ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਦਿੱਤੀ ਹੈ। ਸਲਮਾਨ ਨੇ ਪੁਲਿਸ ਦੀ ਵਰਦੀ ਵਾਲੀ ਆਪਣੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ ‘ਚੁਲਬੁਲ ਪਾਂਡੇ ਵਾਪਸ ਆ ਰਿਹਾ ਹੈ।’

 

 

ਡਾਇਰੈਕਟਰ ਪ੍ਰਭੂਦੇਵਾ ਦੇ ਨਿਰਦੇਸ਼ਨ ਵਿਚ ਬਣ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਪਿੱਛੇ ਜਿਹੇ ਸ਼ੁਰੂ ਹੋਈ ਹੈ।

 

 

ਮੀਡੀਆ ਰਿਪੋਰਟਾਂ ਮੁਤਾਬਕ ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਤੇ ਸ਼ਾਹਰੁਖ਼ ਖ਼ਾਨ ਦੀ ਜੋੜੀ ਵੀ ਵੇਖਣ ਨੂੰ ਮਿਲੇਗੀ। ਖ਼ਬਰਾਂ ਮੁਤਾਬਕ ਸਲਮਾਨ ਖ਼ਾਨ ਨੇ ਇਸ ਫ਼ਿਲਮ ਵਿੱਚ ਇੱਕ ਖ਼ਾਸ ਭੂਮਿਕਾ ਲਈ ਸ਼ਾਹਰੁਖ਼ ਤੱਕ ਪਹੁੰਚ ਕੀਤੀ ਹੈ। ਇਸ ਭੂਮਿਕਾ ਲਈ ਕਿੰਗ ਖ਼ਾਨ ਨੇ ਵੀ ਆਪਣੇ ਵੱਲੋਂ ‘ਹਾਂ’ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਇਹ ਦੋਵੇਂ ਕਲਾਕਾਰ ਫ਼ਿਲਮ ‘ਜ਼ੀਰੋ’ ’ਚ ਵਿਖਾਈ ਦਿੱਤੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan announces Dabang 3 release date Shahrukh Khan is also in it