ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਨਵੀਂ ਫਿ਼ਲਮ ‘ਭਾਰਤ` ਦੀ ਸ਼ੂਟਿੰਗ ਲਈ ਪੰਜਾਬ ਪੁੱਜੇ

ਸਲਮਾਨ ਖ਼ਾਨ ਨਵੀਂ ਫਿ਼ਲਮ ‘ਭਾਰਤ` ਦੀ ਸ਼ੂਟਿੰਗ ਲਈ ਪੰਜਾਬ ਪੁੱਜੇ

ਸਲਮਾਨ ਖ਼ਾਨ ਦੀ ਨਵੀਂ ਫਿ਼ਲਮ ‘ਭਾਰਤ` ਦੀ ਇਸ ਵੇਲੇ ਡਾਢੀ ਚਰਚਾ ਹੈ। ਸਲਮਾਨ ਹੁਣ ਆਪਣੀ ਇਸ ਫਿ਼ਲਮ ਦੇ ਆਖ਼ਰੀ ਹਿੱਸੇ ਦੀ ਸ਼ੂਟਿੰਗ ਲਈ ਅੱਜ ਪੰਜਾਬ ਪੁੱਜ ਗਏ। ਸਲਮਾਨ ਨੇ ਜਾਮਣੀ ਰੰਗ ਦੀ ਟੀ-ਸ਼ਰਟ ਤੇ ਨੀਲੀ ਜੀਨ ਪਹਿਨੀ ਹੋਈ ਸੀ।


ਫਿ਼ਲਮ ਦੇ ਡਾਇਰੈਕਟਰ ਨੇ ਦੱਸਿਆ ਕਿ ਇਸ ਫਿ਼ਲਮ ਦੇ ਦੇਸ਼ ਦੀ ਵੰਡ ਦੇ ਪਿਛੋਕੜ ਵਾਲੇ ਹਿੱਸੇ ਪੰਜਾਬ `ਚ ਫਿ਼ਲਮਾਏ ਜਾਣੇ ਹਨ; ਜਿੱਥੇ ਰਿਫਿ਼ਊਜੀ ਕੈਂਪਾਂ ਦੇ ਦ੍ਰਿਸ਼ ਵੀ ਹੋਣਗੇ। ਪੰਜਾਬ `ਚ 1960ਵਿਆਂ ਤੋਂ ਲੈ ਕੇ 1990ਵਿਆਂ ਤੱਕ ਦੀ ਕਹਾਣੀ ਦਾ ਹਿੱਸਾ ਫਿ਼ਲਮਾਇਆ ਜਾਣਾ ਹੈ। ਦਿੱਲੀ ਦੀਆਂ ਇਤਿਹਾਸਕ ਇਮਾਰਤਾਂ `ਚ ਵੀ ਕੁਝ ਸ਼ੂਟਿੰਗ ਹੋਣੀ ਹੈ।


ਇਸ ਫਿ਼ਲਮ ਵਿੱਚ ਸਲਮਾਨ ਖ਼ਾਨ ਦਾ ਨਾਂਅ ਭਾਰਤ ਹੈ ਤੇ ਇਸ ਵਿੱਚ ਕੈਟਰੀਨਾ ਕੈਫ਼, ਦਿਸ਼ਾ ਪਟਨੀ ਤੇ ਸੁਨੀਲ ਗਰੋਵਰ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਇਹ ਫਿ਼ਲਮ ਸਾਲ 2019 ਦੀ ਈਦ ਮੌਕੇ ਰਿਲੀਜ਼ ਹੋਵੇਗੀ।


ਸਲਮਾਨ ਖ਼ਾਨ ਤੇ ਉਨ੍ਹਾਂ ਦੀ ਟੀਮ ਦੇ ਸਮੂਹ ਮੈਂਬਰ ਹੁਣ ‘ਭਾਰਤ` ਨੂੰ ਵੱਧ ਤੋਂ ਵੱਧ ਬਿਹਤਰੀਨ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan arrived Punjab for Bharat Shooting