ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਨਾਲ ‘ਭਾਰਤ’ ’ਚ ਕੰਮ ਕਰਨ ਵਾਲੀ ਅਦਾਕਾਰਾ ਨੇ ਬੈਂਕਾਕ ’ਚ ਵੇਚੇ ਕਪੜੇ

ਬਾਲੀਵੁੱਡ ਦੀ ਦਿਲਬਰ ਗਰਲ ਅਤੇ ਸਲਮਾਨ ਖ਼ਾਨ ਦੀ ਆਈ ਫ਼ਿਲਮ ਭਾਰਤ ਚ ਕੰਮ ਕਰਨ ਵਾਲੀ ਅਦਾਕਾਰਾ ਨੋਰਾ ਫਤੇਹੀ ਦਾ ਸੋਸ਼ਲ ਮੀਡੀਆ ਦੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਨੋਰਾ ਇਸ ਵੀਡੀਓ ਚ ਬੈਂਕਾਕ ਦੀਆਂ ਗਲੀਆਂ ਚ ਕਪੜੇ ਵੇਚਦੇ ਹੋਏ ਨਜ਼ਰ ਆ ਰਹੇ ਹਨ। ਨੋਰਾ ਦਾ ਇਹ ਵੀਡੀਓ ਦੇਖ ਕੇ ਉਨ੍ਹਾਂ ਦੇ ਫ਼ੈਂਜ਼ ਬੇਹਦ ਹੈਰਾਨ ਹਨ।

 

ਨੋਰਾ ਫਤੇਹੀ ਇਸ ਵੀਡੀਓ ਚ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਨੋਰਾ ਦੇ ਨੇੜੇ ਕਪੜਿਆਂ ਦਾ ਢੇਰ ਪਿਆ ਹੈ ਤੇ ਨੋਰਾ ਸਥਾਨਕ ਭਾਸ਼ਾ ਚ ਗੱਲਬਾਤ ਕਰਕੇ ਗਾਹਕਾਂ ਤੋਂ ਸੌਦੇਬਾਜ਼ੀ ਕਰ ਰਹੀ ਹਨ।

 

ਇਸ ਵੀਡੀਓ ਚ ਨਜ਼ਰ ਆ ਰਿਹਾ ਹੈ ਕਿ ਨੋਰਾ ਜ਼ਮੀਨ ’ਤੇ ਬੈਠ ਕੇ ਲੋਕਾਂ ਨੂੰ ਕਪੜੇ ਦਿਖਾਉਂਦੀ ਨਜ਼ਰ ਆ ਰਹੀ ਹਨ। ਨੋਰਾ ਨੇ ਕ੍ਰਾਪ-ਟਾਪ ਅਤੇ ਨੀਲੇ ਰੰਗ ਦੀ ਕਮੀਜ਼ ਪਾਈ ਹੋਈ ਹੈ। ਨੋਰਾ ਵੀਡੀਓ ਚ ਕਿਸੇ ਖਰੀਦਾਰ ਨੂੰ ਹਰੇ ਰੰਗ ਦੀ ਨਿੱਕਰ ਦਿਖਾ ਰਹੀ ਹਨ।

 

ਦੱਸਣਯੋਗ ਹੈ ਕਿ ਨੋਰਾ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਚ ਲੈਤਿਨ ਅਮਰੀਕਨ ਲੜਕੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਹੁਣ ਨੋਰਾ ਰੈਮੋ ਡਿਸੂਜ਼ਾ ਦੀ ਫ਼ਿਲਮ ਸਟ੍ਰੀਟ ਡਾਂਸਰ ਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਨਾਲ ਨਜ਼ਰ ਆਉਣ ਵਾਲੀ ਹਨ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan bharat Actress nora fatehi is selling clothes in bangkok local market lets watch viral video