ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੁੰਬਈ ਦੀਆਂ ਸੜਕਾਂ ’ਤੇ ਸਲਮਾਨ ਖ਼ਾਨ ਨੇ ਚਲਾਇਆ ਸਾਇਕਲ

ਸਲਮਾਨ ਖ਼ਾਨ ਮੁੰਬਈ ਦੀਆਂ ਸੜਕਾਂ ਉੱਤੇ ਸਾਇਕਲ ਚਲਾਉਂਦੇ ਹੋਏ

ਫ਼ਿਲਮ ‘ਭਾਰਤ’ ਰਿਲੀਜ਼ ਹੋਣ ਤੋਂ ਪਹਿਲਾਂ ਅਦਾਕਾਰ ਸਲਮਾਨ ਖ਼ਾਨ ਉਸ ਨੂੰ ਪ੍ਰੋਮੋਟ ਕਰਨ ਦੇ ਨਵੇਂ–ਨਵੇਂ ਰਾਹ ਲੱਭ ਰਹੇ ਹਨ। ਅੱਜ ਸਲਮਾਨ ਖ਼ਾਨ ਮੁੰਬਈ ਦੀ ਇੱਕ ਭੀੜ–ਭੜੱਕੇ ਵਾਲੀ ਸੜਕ ਉੱਤੇ ਸਾਇਕਲ ਚਲਾਉਂਦੇ ਵਿਖਾਈ ਦਿੱਤੇ। ਇੰਝ ਸ਼ਾਇਦ ਆਮ ਜਨਤਾ ਨੂੰ ਆਪਣੀ ਸਿਹਤ ਠੀਕ ਰੱਖਣ ਲਈ ਸਾਇਕਲ ਚਲਾਉਣ ਵਾਸਤੇ ਪ੍ਰੇਰ ਰਹੇ ਹਨ।

 

 

ਤਿੱਖੀ ਧੁੱਪ ਤੋਂ ਬਚਣ ਲਈ ਸਲਮਾਨ ਨੇ ਟੋਪੀ ਪਹਿਨੀ ਹੋਈ ਸੀ। ਫ਼ਿਲਮ ‘ਭਾਰਤ’ ਦੇ ਪਹਿਲੇ ਗੀਤ ਦਾ ਟੀਜ਼ਰ ਅੱਜ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ‘ਸਲੋਅ ਮੋਸ਼ਨ’ ਵੀਰਵਾਰ ਨੂੰ ਰਿਲੀਜ਼ ਹੋ ਰਿਹਾ ਹੈ; ਜਿਸ ਵਿੱਚ ਉਹ ਦਿਸ਼ਾ ਪਟਾਨੀ ਨਾਲ ਨੱਚਦੇ ਵਿਖਾਈ ਦੇਣਗੇ।

 

 

ਇਸ ਤੋਂ ਇਲਾਵਾ ਹੁਣ ਸਲਮਾਨ ਖ਼ਾਨ ਪਹਿਲੀ ਵਾਰ ਆਲੀਆ ਭੱਟ ਨਾਲ ਵੀ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਇਨਸ਼ਾਅੱਲ੍ਹਾ’ ਵਿੱਚ ਵਿਖਾਈ ਦੇਣਗੇ। ਆਲੀਆ ਭੱਟ ਨੂੰ ਅੱਜ ਸ਼ਹਿਰ ਵਿੱਚ ਇੱਕ ਯੋਗਾ ਕਲਾਸ ’ਚ ਵੇਖਿਆ ਗਿਆ। ਉਸ ਦੀ ਹਾਲੀਆ ਫ਼ਿਲਮ ‘ਕਲੰਕ’ ਬਾਕਸ ਆਫ਼ਿਸ ਉੱਤੇ ਪਿਟ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan goes on Cycle on Mumbai streets