ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਕੁਦਰਤ ਦੇ ਨੇੜੇ, ਨਹੀਂ ਵਰਤਦੇ AC

ਸਲਮਾਨ ਖ਼ਾਨ ਕੁਦਰਤ ਦੇ ਨੇੜੇ, ਨਹੀਂ ਵਰਤਦੇ AC

ਉੱਘੇ ਕਾਮੇਡੀਅਨ ਸੁਨੀਲ ਗਰੋਵਰ ਅੱਜ–ਕੱਲ੍ਹ ਸਲਮਾਨ ਖ਼ਾਨ ਦੀ ਨਵੀਂ ਫ਼ਿਲਮ ‘ਭਾਰਤ’ ਵਿੱਚ ਆਪਣੀ ਵਧੀਆ ਭੂਮਿਕਾ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਨ੍ਹਾਂ ਹੁਣ ਕਿਹਾ ਹੈ ਕਿ ਸੁਪਰ–ਸਟਾਰ ਸਲਮਾਨ ਖ਼ਾਨ ਨੇ ਅਸਲੀਅਤ ਤੋਂ ਕਦੇ ਵੀ ਆਪਣਾ ਸੰਪਰਕ ਨਹੀਂ ਤੋੜਿਆ। ਉਹ ਕੁਦਰਤ ਦੇ ਨੇੜੇ ਰਹਿ ਕੇ ਜ਼ਿਆਦਾਤਰ ਆਪਣੇ ਫ਼ਾਰਮ ਉੱਤੇ ਵੱਧ ਸਮਾਂ ਬਿਤਾਉਂਦੇ ਹਨ।

 

 

ਸੁਨੀਲ ਗਰੋਵਰ ਮੁਤਾਬਕ ਸਲਮਾਨ ਖ਼ਾਨ ਆਪਣੀ ਏਸੀ (AC - ਏਅਰਕੰਡੀਸ਼ਨਡ) ਵੈਨਿਟੀ ਵੈਨ ’ਚ ਸਿਰਫ਼ ਕੱਪੜੇ ਬਦਲਣ ਲਈ ਹੀ ਜਾਂਦੇ ਹਨ, ਬਾਕੀ ਸਮਾਂ ਉਹ ਬਾਹਰ ਹੀ ਰਹਿੰਦੇ ਹਨ। ਸੁਨੀਲ ਗਰੋਵਰ ਨੇ ਦੱਸਿਆ ਕਿ ਉਹ ਜਦੋਂ ‘ਭਾਰਤ’ ਲਈ ਅਬੂਧਾਬੀ ’ਚ ਸ਼ੂਟਿੰਗ ਕਰ ਰਹੇ ਸਨ, ਤਾਂ ਸਲਮਾਨ ਧੁੱਪ ’ਚ ਬੈਠੇ ਹੋਏ ਸਨ।

 

 

ਸੁਨੀਲ ਗਰੋਵਰ ਨੇ ਦੱਸਿਆ ਕਿ ਸਲਮਾਨ ਖ਼ਾਨ ਕੁਦਰਤ ਦੇ ਨੇੜੇ ਰਹਿਣਾ ਵੱਧ ਪਸੰਦ ਕਰਦੇ ਹਨ। ਉਹ ਉਨ੍ਹਾਂ ਲੋਕਾਂ ਦੇ ਵੀ ਸੰਪਰਕ ਵਿੱਚ ਹਨ, ਜੋ ਉਨ੍ਹਾਂ ਨੂੰ 25 ਸਾਲ ਪਹਿਲਾਂ ਜਾਣਦੇ ਸਨ। ਅੱਜ ਭਾਵੇਂ ਉਨ੍ਹਾਂ ਵਿੱਚੋਂ ਕੁਝ ਲੋਕਾਂ ਦਾ ਕਰੀਅਰ ਕੋਈ ਬਹੁਤਾ ਵਧੀਆ ਨਹੀਂ ਹੈ ਪਰ ਸਲਮਾਨ ਉਨ੍ਹਾਂ ਲੋਕਾਂ ਦੇ ਯੋਗਦਾਨ ਨੂੰ ਕਦੇ ਭੁਲਾਉਂਦੇ ਨਹੀਂ ਹਨ।

 

 

ਸੁਨੀਲ ਗਰੋਵਰ ਮੁਤਾਬਕ – ਇਸ ਤੋਂ ਇਲਾਵਾ ਸਲਮਾਨ ਖ਼ਾਨ ਦਾ ਆਪਣੇ ਪਰਿਵਾਰ ਵਿੱਚ ਕਾਫ਼ੀ ਪਿਆਰ ਤੇ ਵਧੀਆ ਕੁਨੈਕਸ਼ਨ ਹੈ। ਉਹ ਇੰਨੇ ਵੱਡੇ ਸੁਪਰ–ਸਟਾਰ ਹਨ। ਉਨ੍ਹਾਂ ਨੂੰ ਬਹੁਤ ਸਾਰੇ ਲੋਕ ਪਿਆਰ ਕਰਦੇ ਹਨ ਪਰ ਉਹ ਜਦੋਂ ਵੀ ਆਪਣੇ ਪਿਤਾ ਨੂੰ ਮਿਲਦੇ ਹਨ, ਤਾਂ ਉਹ ਬਿਲਕੁਲ ਇੱਕ ਆਦਰਸ਼ ਪੁੱਤਰ ਵਾਂਗ ਹੋ ਜਾਂਦੇ ਹਨ। ਤੁਹਾਨੂੰ ਕਦੇ ਜਾਪੇਗਾ ਨਹੀਂ ਕਿ ਇੱਕ ਸੁਪਰ–ਸਟਾਰ ਆਪਣੇ ਪਿਤਾ ਨਾਲ ਬੈਠਾ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan is near to Nature doesn t use AC