ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਦ 'ਤੇ ਰਿਲੀਜ਼ ਹੋਇਆ ਸਲਮਾਨ ਖ਼ਾਨ ਦਾ ਨਵਾਂ ਗੀਤ 'ਭਾਈ-ਭਾਈ' 

ਬਾਲੀਵੁੱਡ ਪ੍ਰਸ਼ੰਸਕਾਂ ਲਈ ਹਰ ਸਾਲ ਈਦ ਦਾ ਮਤਲਬ ਹੈ 'ਦਬੰਗ' ਸਟਾਰ ਸਲਮਾਨ ਖ਼ਾਨ ਦੀ ਫ਼ਿਲਮ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਵਾਰ ਸਲਮਾਨ ਦੇ ਪ੍ਰਸ਼ੰਸਕ ਥੋੜੇ ਦੁਖੀ ਸਨ ਕਿ ਉਨ੍ਹਾਂ ਦੇ ਮਨਪਸੰਦ ਸਟਾਰ ਉਨ੍ਹਾਂ ਨੂੰ ਆਪਣੀ ਫ਼ਿਲਮ ਨਾਲ ਈਦੀ ਨਹੀਂ ਦੇ ਸਕੇ। ਪਰ ਸਲਮਾਨ ਖ਼ਾਨ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਫੈਨਜ਼ ਲਈ ਹਰ ਮੁਸ਼ਕਲ ਨੂੰ ਤੋੜ ਕੇ ਉਨ੍ਹਾਂ ਤਕ ਪਹੁੰਚਣ ਲਈ ਤਿਆਰ ਹੈ। ਇਸ ਲਈ ਈਦ ਦੇ ਦਿਨ ਦੇਰ ਰਾਤ ਸਲਮਾਨ ਖਾਨ ਨੇ ਆਪਣਾ ਨਵਾਂ ਗੀਤ 'ਭਾਈ ਭਾਈ' ਰਿਲੀਜ਼ ਕੀਤਾ ਹੈ।
 

ਕੁਝ ਦਿਨ ਪਹਿਲਾਂ ਸਲਮਾਨ ਖਾਨ ਨੇ ਆਪਣਾ ਗੀਤ 'ਤੇਰੇ ਬਿਨਾ...' ਰਿਲੀਜ਼ ਕੀਤਾ ਸੀ। ਉੱਥੇ ਹੀ ਹੁਣ ਈਦ ਦੇ ਮੌਕੇ ਫੈਨਜ਼ ਲਈ ਫ਼ਿਲਮ ਨਾ ਸਹੀ ਪਰ ਉਹ ਆਪਣਾ ਇਕ ਨਵਾਂ ਗੀਤ ਲੈ ਕੇ ਆਏ ਹਨ। ਇਸ ਗੀਤ ਨੂੰ ਸਲਮਾਨ ਖਾਨ ਨੇ YouTube 'ਤੇ 25 ਮਈ ਨੂੰ ਰਿਲੀਜ਼ ਕੀਤਾ ਹੈ।
 

 

ਈਦ 'ਤੇ ਸਲਮਾਨ ਦਾ ਨਵਾਂ ਗੀਤ 'ਭਾਈ-ਭਾਈ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਖੁਦ ਸਲਮਾਨ ਖਾਨ ਨੇ ਆਪਣੀ ਆਵਾਜ਼ ਦਿੱਤੀ ਹੈ। 'ਭਾਈ-ਭਾਈ' ਗੀਤ ਨੂੰ ਹੁਣ ਤਕ 41 ਲੱਖ ਤੋਂ ਜ਼ਿਆਦਾ ਬਾਰ ਦੇਖਿਆ ਜਾ ਚੁੱਕਾ ਹੈ। ਫੈਨਜ਼ ਨੂੰ ਸਲਮਾਨ ਖਾਨ ਦਾ ਇਹ ਨਵਾਂ ਗੀਤ ਬਹੁਤ ਪਸੰਦ ਆ ਰਿਹਾ ਹੈ ਤੇ ਲੋਕ ਐਕਟਰ ਦੇ ਗੀਤ ਦੀ ਕਾਫੀ ਤਾਰੀਫ ਕਰ ਰਹੇ ਹਨ।
 

ਜ਼ਿਕਰਯੋਗ ਹੈ ਕਿ ਲੌਕਡਾਊਨ ਦੌਰਾਨ ਸਲਮਾਨ ਖਾਨ ਦੇ ਦੋ ਗੀਤ ਰਿਲੀਜ਼ ਹੋਏ ਹਨ। ਇਨ੍ਹਾਂ ਦੋਵਾਂ ਗੀਤਾਂ ਨੂੰ ਸਲਮਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਕੁਝ ਦਿਨ ਪਹਿਲਾਂ ਸਲਮਾਨ ਦਾ ਗੀਤ 'ਤੇਰੇ ਬਿਨਾ...' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਸਲਮਾਨ ਨਾਲ ਅਭਿਨੇਤਰੀ ਜੈਕਲੀਨ ਫਰਨਾਂਡਿਸ ਨਜ਼ਰ ਆਈ ਸੀ। ਉੱਥੇ ਹੀ ਇੱਕ ਹੋਰ ਗੀਤ ਸਲਮਾਨ ਨੇ ਕੋਰੋਨਾ ਵਾਇਰਸ 'ਤੇ ਬਣਾਇਆ ਸੀ। ਇਹ ਗੀਤ ਸੀ 'ਪਿਆਰ ਕਰੋਨਾ'। ਇਸ ਗੀਤ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤੀ ਸੀ। ਉੱਥੇ ਹੀ ਸਲਮਾਨ ਦੇ ਨਵੇਂ ਗੀਤ 'ਭਾਈ-ਭਾਈ' ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan Latest Song Bhai Bhai Out A Special Gift For Fans on Eid