ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋੜਵੰਦਾਂ ਦੀ ਮਦਦ ਲਈ ਫਿਰ ਅੱਗੇ ਆਏ ਸਲਮਾਨ ਖ਼ਾਨ, ਭੇਜਿਆ Being Haangryy ਟਰੱਕ

ਲੌਕਡਾਊਨ ਨੇ ਲੋਕਾਂ ਨੂੰ ਘਰਾਂ 'ਚ ਕੈਦ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਸਭ ਤੋਂ ਪ੍ਰੇਸ਼ਾਨ ਮਜ਼ਦੂਰ ਵਰਗ ਹੈ, ਜੋ ਰੋਜ਼ ਕਮਾਉਂਦਾ ਹੈ ਅਤੇ ਖਾਂਦਾ ਹੈ। ਬਾਲੀਵੁੱਡ ਕਲਾਕਾਰ ਅਜਿਹੇ ਲੋਕਾਂ ਦੀ ਮਦਦ ਲਈ ਲਗਾਤਾਰ ਅੱਗੇ ਆ ਰਹੇ ਹਨ। ਸਲਮਾਨ ਖ਼ਾਨ ਵੀ ਉਨ੍ਹਾਂ ਸੈਲੇਬ੍ਰਿਟੀਜ਼ 'ਚ ਸ਼ਾਮਲ ਹਨ, ਜੋ ਹਰ ਸੰਭਵ ਤਰੀਕੇ ਨਾਲ ਲੋਕਾਂ ਦੀ ਮਦਦ ਕਰ ਰਹੇ ਹਨ।
 

ਫ਼ਿਲਮ ਇੰਡਸਟਰੀ ਦੇ 25 ਹਜ਼ਾਰ ਦਿਹਾੜੀ ਮਜ਼ਦੂਰਾਂ ਦੀ ਮਦਦ ਹੋਵੇ ਜਾਂ ਭੁੱਖਿਆਂ ਨੂੰ ਭੋਜਨ ਦੇਣ ਲਈ ਰਾਸ਼ਨ ਦੇ ਪ੍ਰਬੰਧ ਕਰਨਾ ਹੋਵੇ। ਬਾਲੀਵੁੱਡ ਦੇ ਮੋਸਟ ਵਾਂਟੇਡ ਭਾਈ ਸਲਮਾਨ ਖਾਨ ਇਸ ਮੁਸ਼ਕਲ ਸਮੇਂ ਵਿੱਚ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ। ਇੱਕ ਵਾਰ ਫਿਰ ਸਲਮਾਨ ਖ਼ਾਨ ਗਰੀਬਾਂ ਲਈ ਮਸੀਹਾ ਬਣ ਕੇ ਆਏ। ਉਨ੍ਹਾਂ ਨੇ ਹੁਣ Being Haangryy ਨਾਂਅ ਦਾ ਇੱਕ ਫੂਡ ਟਰੱਕ ਸ਼ੁਰੂ ਕੀਤਾ ਹੈ, ਜੋ ਲੋੜਵੰਦਾਂ ਤਕ ਰਾਸ਼ਨ ਆਦਿ ਪਹੁੰਚਾਏਗਾ ਅਤੇ ਉਨ੍ਹਾਂ ਦੀ ਮਦਦ ਕਰੇਗਾ। ਲੋਕ ਸੋਸ਼ਲ ਮੀਡੀਆ 'ਤੇ ਸਲਮਾਨ ਦੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ।
 

 

ਇੱਕ ਵੀਡੀਉ ਸਾਹਮਣੇ ਆਈ ਹੈ, ਜਿਸ 'ਚ ਫੂਡ ਟਰੱਕ 'ਤੇ Being Haangryy ਲਿਖਿਆ ਹੋਇਆ ਹੈ ਅਤੇ ਇਸ ਨਾਲ ਸਬੰਧਤ ਕਰਮਚਾਰੀ ਇੱਕ-ਇੱਕ ਕਰਕੇ ਰਾਸ਼ਨ ਦੀਆਂ ਜ਼ਰੂਰੀ ਚੀਜ਼ਾਂ ਨੂੰ ਲਾਈਨ 'ਚ ਆਮ ਲੋਕਾਂ ਵਿੱਚ ਵੰਡ ਰਹੇ ਹਨ। ਵੀਡੀਓ ਦੀ ਸ਼ੁਰੂਆਤ ਵਿੱਚ ਇਹ ਟਰੱਕ ਮੁੰਬਈ ਦੇ ਖਾਰ ਰੋਡ 'ਤੇ ਸਥਿੱਤ ਸਟੇਸ਼ਨ ਦੇ ਬਾਹਰ ਖੜ੍ਹਾ ਦਿਖਾਈ ਦੇ ਰਿਹਾ ਹੈ।
 

ਇਸ ਵੀਡੀਓ 'ਤੇ ਲੋਕ ਸਲਮਾਨ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਲਈ ਅਰਦਾਸਾਂ ਕਰ ਰਹੇ ਹਨ। ਬਹੁਤ ਸਾਰੇ ਯੂਜਰ ਕਹਿ ਰਹੇ ਹਨ ਕਿ ਸਲਮਾਨ ਸਰ ਨੂੰ ਸਲਾਮ ਹੈ ਅਤੇ ਉਹ ਅਸਲ ਹੀਰੋ ਹਨ। ਕੁਝ ਲੋਕ ਕਹਿ ਰਹੇ ਹਨ ਕਿ ਇੱਕ ਹੀ ਦਿਲ ਹੈ, ਕਿੰਨੀ ਵਾਰ ਜਿੱਤੋਗੇ।
 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਲਮਾਨ ਦੇ ਫਾਰਮ ਹਾਊਸ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਖ਼ੁਦ ਬੈਲ ਗੱਡੀਆਂ, ਟਰੈਕਟਰਾਂ 'ਤੇ ਲੋੜਵੰਦਾਂ ਲਈ ਸਮਾਨ ਲੋਡ ਕਰਦੇ ਵਿਖਾਈ ਦੇ ਰਹੇ ਸਨ। ਇੰਨਾ ਹੀ ਨਹੀਂ, ਉਨ੍ਹਾਂ ਦੇ ਨਾਲ ਉਨ੍ਹਾਂ ਦਾ ਪਰਿਵਾਰ ਵੀ ਟਰੈਕਟਰ 'ਤੇ ਰਾਸ਼ਨ ਸਮੱਗਰੀ ਲੋਡ ਕਰਦਾ ਦਿਖਾਈ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:salman khan launches his food truck being haangryy for needy amid lockdown watch video