ਕੋਰੋਨਾ ਵਾਇਰਸ ਕਾਰਨ ਜਿੱਥੇ ਹਰ ਕੋਈ ਪਰੇਸ਼ਾਨ ਅਤੇ ਡਰਿਆ ਹੋਇਆ ਹੈ, ਉਥੇ ਸਲਮਾਨ ਖਾਨ ਦੇ ਪਰਿਵਾਰ ਬਾਰੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।
ਸਲਮਾਨ ਖਾਨ ਦੇ ਭਤੀਜੇ (ਚਚੇਰਾ ਭਰਾ ਦਾ ਬੇਟਾ) ਅਬਦੁੱਲਾ ਖਾਨ ਦਾ ਦਿਹਾਂਤ ਹੋ ਗਿਆ ਹੈ। ਸਲਮਾਨ ਨੇ ਖ਼ੁਦ ਅਬਦੁੱਲਾ ਨਾਲ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ, 'ਤੈਨੂੰ ਸਦਾ ਪਿਆਰ ਕਰਾਂਗੇ'।
ਹੁਣ ਤੱਕ ਆਈਆਂ ਖ਼ਬਰਾਂ ਅਨੁਸਾਰ, ਅਬਦੁੱਲਾ ਦੀ ਮੌਤ ਕੋਕੀਲਾ ਧੀਰੂਭਾਈ ਅੰਬਾਨੀ ਹਸਪਤਾਲ ਚ ਫੇਫੜਿਆਂ ਦੀ ਲਾਗ ਕਾਰਨ ਹੋਈ।
ਦੱਸ ਦੇਈਏ ਕਿ ਹਾਲਾਂਕਿ ਅਬਦੁੱਲਾ ਇਸ ਇੰਡਸਟਰੀ ਚੋਂ ਨਹੀਂ ਸਨ ਪਰ ਸਲਮਾਨ ਦੀਆਂ ਕੁਝ ਵੀਡਿਓਜ਼ ਵਿਚ ਉਹ ਕਈ ਵਾਰ ਵੇਖੇ ਗਏ ਹਨ। ਇਸਦੇ ਨਾਲ ਹੀ ਅਬਦੁੱਲਾ ਚ ਵੀ ਸਲਮਾਨ ਦੀ ਤਰ੍ਹਾਂ ਫਿਟ ਰਹਿਣ ਦੀ ਆਦਤ ਸੀ।
ਡੇਜ਼ੀ ਸ਼ਾਹ ਨੇ ਵੀ ਦਿੱਤੀ ਸ਼ਰਥਾਂਜਲੀ...
ਅਦਾਕਾਰਾ ਡੇਜ਼ੀ ਸ਼ਾਹ ਨੇ ਵੀ ਅਬਦੁੱਲਾ ਦੀ ਫੋਟੋ ਸਾਂਝੀ ਕੀਤੀ ਤੇ ਲਿਖਿਆ, 'ਹਮੇਸ਼ਾਂ ਤੈਨੂੰ ਪਿਆਰ ਕਰਾਂਗੀ ਦੋਸਤ।'
.