ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਹਮਣੇ ਆਈ ਸਲਮਾਨ ਦੀ ਭਾਣਜੀ ਆਯਤ ਦੀ ਪਹਿਲੀ ਤਸਵੀਰ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਬੀਤੀ 27 ਦਸੰਬਰ ਨੂੰ ਆਪਣਾ 57ਵਾਂ ਜਨਮ ਦਿਨ ਮਨਾਇਆ ਸੀ। ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਸਲਮਾਨ ਦੇ ਭੈਣ ਅਰਪਿਤਾ ਖਾਨ ਨੇ ਇੱਕ ਬੇਟੀ ਨੂੰ ਜਨਮ ਦੇ ਕੇ ਆਪਣੇ ਭਰਾ ਨੂੰ ਸ਼ਾਨਦਾਰ ਤੋਹਫਾ ਦਿੱਤਾ ਸੀ। ਬੀਤੇ ਸ਼ੁੱਕਰਵਾਰ ਨੂੰ ਅਰਪਿਤਾ ਖਾਨ ਅਤੇ ਉਨ੍ਹਾਂ ਦੇ ਪਤੀ ਆਯੁਸ਼ ਸ਼ਰਮਾ ਦੂਜੇ ਬੱਚੇ ਦੇ ਮਾਪੇ ਬਣੇ ਹਨ। ਅਜਿਹੇ 'ਚ ਸਲਮਾਨ ਖਾਨ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਪਰਿਵਾਰ ਨੇ ਇਹ ਮੌਕਾ ਦੁਗਣੀ ਖੁਸ਼ੀ ਨਾਲ ਸੈਲੀਬ੍ਰੇਟ ਕੀਤਾ ਸੀ।
 

 

ਹੁਣ ਸਲਮਾਨ ਖਾਨ ਦੀ ਪਿਆਰੀ ਭਾਣਜੀ ਆਯਤ ਸ਼ਰਮਾ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਆਯੁਸ਼ ਸ਼ਰਮਾ ਨੇ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਇਸ ਤਸਵੀਰ ਵਿੱਚ ਆਯਤ ਬਹੁਤ ਪਿਆਰੀ ਲੱਗ ਰਹੀ ਹੈ। ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੀਬ੍ਰਿਟੀਸ ਵੀ ਆਯੁਸ਼ ਸ਼ਰਮਾ ਦੀ ਇਸ ਪੋਸਟ 'ਤੇ ਕਾਫੀ ਕੁਮੈਂਟ ਕਰ ਰਹੇ ਹਨ।
 

ਆਯੁਸ਼ ਸ਼ਰਮਾ ਨੇ ਆਯਤ ਦੀ ਪਹਿਲੀ ਤਸਵੀਰ ਪ੍ਰਸ਼ੰਸਕਾਂ ਨਾਲ ਸਾਂਝੇ ਕਰਦਿਆਂ ਲਿਖਿਆ, "ਇਸ ਖੂਬਸੂਰਤ ਦੁਨੀਆ ਵਿੱਚ ਤੁਹਾਡਾ ਸਵਾਗਤ ਹੈ ਆਯਤ। ਤੁਸੀਂ ਸਾਡੀ ਜਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲਿਆਂਦੀਆਂ ਹਨ। ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰੋਗੇ।" ਆਯੁਸ਼ ਸ਼ਰਮਾ ਦੀ ਇਸ ਪੋਸਟ 'ਤੇ ਜੈਕਲੀਨ ਫਰਨਾਂਡੀਸ, ਦੀਆ ਮਿਰਜ਼ਾ ਅਤੇ ਪ੍ਰਣਤਨ ਦੇ ਨਾਲ-ਨਾਲ ਕਈ ਹੋਰ ਫਿਲਮੀ ਸਿਤਾਰਿਆਂ' ਨੇ ਕੁਮੈਂਟ ਕੀਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:salman khan niece ayat pic viral