ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਪ੍ਰਭੂਦੇਵਾ ਆਉਣ ਵਾਲੀ ਫ਼ਿਲਮ ਦਬੰਗ 3 ਦੇ ਗਾਣੇ 'ਮੁੰਨਾ ਬਦਨਾਮ ਹੂਆ' 'ਚ ਸਲਮਾਨ ਖ਼ਾਨ ਨਾਲ ਡਾਂਸ ਕਰਦੇ ਨਜ਼ਰ ਆਉਣਗੇ।
ਪ੍ਰਭੁਦੇਵਾ ਵੱਲੋਂ ਨਿਰਦੇਸ਼ਤ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ਦਬੰਗ 3 ਦੇ ਟ੍ਰੇਲਰ ਅਤੇ ਗਾਣਿਆਂ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਹੁਣ ਪ੍ਰਸ਼ੰਸਕ 'ਮੁੰਨਾ ਬਦਨਾਮ ਹੂਆ' ਗਾਣੇ ਦੇ ਵੀਡੀਓ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਗਾਣੇ ਵਿਚ ਸਿਰਫ਼ ਸਲਮਾਨ ਖ਼ਾਨ ਅਤੇ ਵਰੀਨਾ ਹੁਸੈਨ ਹੀ ਨਜ਼ਰ ਆਉਣਗੇ। ਪਰ ਬਾਅਦ ਵਿੱਚ ਆਖਰੀ ਪਲਾਂ ਵਿੱਚ ਇਸ ਗਾਣੇ ਵਿੱਚ ਪ੍ਰਭੁਦੇਵਾ ਨੂੰ ਵੀ ਸ਼ਾਮਲ ਕੀਤਾ ਗਿਆ।
ਪ੍ਰਭੁਦੇਵਾ ਇਸ ਡਾਂਸ ਨੰਬਰ 'ਚ ਸਲਮਾਨ ਖ਼ਾਨ ਨਾਲ ਡਾਂਸ ਕਰਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਪ੍ਰਭੁਦੇਵਾ ਸਲਮਾਨ ਖ਼ਾਨ ਦੀ ਫ਼ਿਲਮ 'ਵਾਂਟੇਡ' ਦੇ ਗਾਣੇ 'ਮੇਰਾ ਹੀ ਜਲਵਾ' 'ਚ ਵੀ ਨਜ਼ਰ ਆਏ ਸਨ।
ਜ਼ਿਕਰਯੋਗ ਹੈ ਕਿ 'ਦਬੰਗ 3' ਵਿੱਚ ਸਲਮਾਨ ਖ਼ਾਨ, ਸੋਨਾਕਸ਼ੀ ਸਿਨਹਾ ਤੋਂ ਇਲਾਵਾ ਅਰਬਾਜ਼ ਖ਼ਾਨ ਅਤੇ ਕਿੱਚਾ ਸੁਦੀਪ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਮਹੇਸ਼ ਮਾਂਜਰੇਕਰ ਦੀ ਬੇਟੀ ਸਾਈ ਮਾਂਜਰੇਕਰ ਵੀ ਇਸ ਫ਼ਿਲਮ ਤੋਂ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਇਹ ਫ਼ਿਲਮ 20 ਦਸੰਬਰ ਨੂੰ ਰਿਲੀਜ਼ ਹੋਵੇਗੀ।