ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਨੇ ਦੋਬਾਰਾ ਮਿਲਾਏ ਕਪਿਲ ਸ਼ਰਮਾ ਤੇ ਸੁਸ਼ੀਲ ਗਰੋਵਰ

ਸਲਮਾਨ ਖ਼ਾਨ ਨੇ ਦੋਬਾਰਾ ਮਿਲਾਏ ਕਪਿਲ ਸ਼ਰਮਾ ਤੇ ਸੁਸ਼ੀਲ ਗਰੋਵਰ

ਕਾਮੇਡੀ ਦੇ ਬਾਦਸ਼ਾਹ ਮੰਨੇ ਜਾਂਦੇ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਪਿਛਲੇ ਕਾਫ਼ੀ ਸਮੇਂ ਤੋਂ ਇੱਕ ਫ਼ਰੇਮ ਵਿੱਚ ਵਿਖਾਈ ਨਹੀਂ ਦਿੱਤੇ ਹਨ। ਦੋਵਾਂ ਦੀ ਨਾਰਾਜ਼ਗੀ ਦਾ ਨੁਕਸਾਨ ਆਮ ਦਰਸ਼ਕਾਂ ਨੂੰ ਹੋਇਆ ਕਿਉਂਕਿ ਉਹ ‘ਦਿ ਕਪਿਲ ਸ਼ਰਮਾ ਸ਼ੋਅ’ ਰਾਹੀਂ ਦੋਵਾਂ ਦੀ ਸ਼ਾਨਦਾਰ ਕਾਮੇਡੀ ਤੋਂ ਮਹਿਰੂਮ ਰਹਿ ਗਏ।

 

 

ਸੁਨੀਲ ਗਰੋਵਰ ਨਾਲ ਨਾਰਾਜ਼ਗੀ ਤੋਂ ਬਾਅਦ ਭਾਵੇਂ ਕਪਿਲ ਸ਼ਰਮਾ ਆਪ ਵੀ ਡੀਪ੍ਰੈਸ਼ਨ (ਘੋਰ–ਨਿਰਾਸ਼ਾ) ’ਚ ਚਲੇ ਗਏ ਸਨ। ਜਿਸ ਕਾਰਨ ਉਨ੍ਹਾਂ ਨੂੰ ਸ਼ੋਅ ਵੀ ਕੁਝ ਚਿਰ ਲਈ ਬੰਦ ਕਰਨਾ ਪਿਆ। ਪਰ ਹੁਣ ਸੁਪਰ–ਸਟਾਰ ਸਲਮਾਨ ਖ਼ਾਨ ਦੀ ਬਦੌਲਤ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੋਬਾਰਾ ਇਕੱਠੇ ਵਿਖਾਈ ਦਿੱਤੇ ਹਨ।

 

 

ਯਕੀਨੀ ਤੌਰ ’ਤੇ ਸਲਮਾਨ ਖ਼ਾਨ ਕਈਆਂ ਦੇ ਗਾੱਡ–ਫ਼ਾਦਰ ਹਨ। ਕਪਿਲ ਸ਼ਰਮਾ ਦੇ ਸ਼ੋਅ ਦੀ TRP ਜਦੋਂ ਘਟਦੀ ਜਾ ਰਹੀ ਸੀ, ਤਦ ਸਲਮਾਨ ਖ਼ਾਨ ਨੇ ਕਪਿਲ ਦਾ ਹੱਥ ਫੜਿਆ ਸੀ। ਉਨ੍ਹਾਂ ਦਾ ਸ਼ੋਅ ਦੋਬਾਰਾ ਸੋਨੀ ਟੀਵੀ ’ਤੇ ਵਿਖਾਈ ਦੇਣ ਲੱਗਾ ਸੀ।

 

 

ਸਲਮਾਨ ਖ਼ਾਨ ਨੇ ਉੱਧਰ ਔਖੇ ਵੇਲੇ ਸੁਨੀਲ ਗਰੋਵਰ ਦੀ ਵੀ ਬਾਂਹ ਫੜੀ ਸੀ ਤੇ ਆਪਣੀ ਫ਼ਿਲਮ ‘ਭਾਰਤ’ ’ਚ ਕੰਮ ਦਿਵਾਇਆ ਸੀ। ਕਪਿਲ ਸ਼ਰਮਾ ਨੇ ਹੁਣ ਜਿਹੜੀ ਤਸਵੀਰ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ, ਉਸ ਵਿੱਚ ਉਹ ਸੁਨੀਲ ਗਰੋਵਰ ਨਾਲ ਖੜ੍ਹੇ ਦਿਸ ਰਹੇ ਹਨ।

 

 

ਦਰਅਸਲ, ਇਹ ਸਾਰੇ ਅਦਾਕਾਰ ਸਲਮਾਨ ਖ਼ਾਨ ਦੇ ਭਰਾ ਅਦਾਕਾਰ ਸੋਹੇਲ ਖ਼ਾਨ ਦੇ ਜਨਮ–ਦਿਨ ਦੀ ਪਾਰਟੀ ਵੇਲੇ ਇਕੱਠੇ ਹੋਏ ਸਨ।

 

 

ਇੱਥੇ ਇਹ ਵੀ ਵਰਨਣਯੋਗ ਹੈ ਕਿ ਸਲਮਾਨ ਖ਼ਾਨ ਦੇ ਸ਼ੋਅ ‘ਬਿੱਗ ਬੌਸ’ ’ਚ ਵੀ ਸੁਨੀਲ ਗਰੋਵਰ ਆਪਣੇ ਪੁਰਾਣੇ ਗੁੱਥੀ ਵਾਲੇ ਰੋਲ ’ਚ ਵਿਖਾਈ ਦਿੱਤੇ ਸਨ। ਇਹ ਕਿਰਦਾਰ ਉਹ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵੀ ਨਿਭਾਉਂਦੇ ਹੁੰਦੇ ਸਨ। ਉਸ ਸ਼ੋਅ ਤੋਂ ਸੁਨੀਲ ਗਰੋਵਰ ਦੀ ਬਹੁਤ ਚੜ੍ਹਤ ਹੋਈ ਸੀ।

 

 

ਕਪਿਲ ਸ਼ਰਮਾ ਸ਼ੋਅ ਦੀ ਪ੍ਰੋਡਕਸ਼ਨ ਇਸ ਵੇਲੇ ਸਲਮਾਨ ਖ਼ਾਨ ਦੇ ਹੀ ਕੋਲ਼ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan reunited again Kapil Sharma and Sushil Grover