ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖਾਨ ਨੇ ਜੈਕਲੀਨ ਫਰਨਾਂਡੀਜ਼ ਨਾਲ ਬੁਲਟ 'ਤੇ ਕੀਤੀ ਸੈਰ, ਸਾਹਮਣੇ ਆਈ Video

ਸੁਪਰਸਟਾਰ ਸਲਮਾਨ ਖਾਨ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਲੌਕਡਾਊਨ 'ਚ ਫਾਰਮ ਹਾਊਸ 'ਤੇ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਹਾਲ ਹੀ ਵਿੱਚ ਉਨ੍ਹਾਂ ਦਾ ਮਿਊਜ਼ਿਕ ਵੀਡੀਓ 'ਤੇਰੇ ਬਿਨਾ' ਰਿਲੀਜ਼ ਹੋਇਆ ਸੀ, ਜਿਸ ਨੂੰ ਬਹੁਤ ਪਸੰਦ ਕੀਤਾ ਗਿਆ।
 

ਇਸ 'ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਸਲਮਾਨ ਦੇ ਨਾਲ ਨਜ਼ਰ ਆਈ ਸੀ। ਹੁਣ ਸਲਮਾਨ ਤੇ ਜੈਕਲੀਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਕਲਾਕਾਰ ਪਹਾੜਾਂ ਦੇ ਵਿਚਕਾਰ ਬੁਲਟ ਰਾਈਡ ਦਾ ਅਨੰਦ ਲੈਂਦੇ ਵਿਖਾਈ ਦੇ ਰਹੇ ਹਨ।
 

 

ਦਰਅਸਲ ਸਲਮਾਨ ਦੀ ਇਹ ਵੀਡੀਓ ਲੱਦਾਖ ਦੀ ਹੈ, ਜਿੱਥੇ ਉਹ ਪਹਾੜਾਂ ਨਾਲ ਘਿਰੀ ਸੜਕਾਂ 'ਤੇ ਬੁਲਟ ਚਲਾਉਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਦੌਰਾਨ ਜੈਕਲੀਨ ਬੁਲਟ 'ਤੇ ਉਨ੍ਹਾਂ ਦੇ ਪਿੱਛੇ ਬੈਠੀ ਵਿਖਾਈ ਦਿੱਤੀ। ਵੀਡੀਓ 'ਚ ਸਲਮਾਨ ਤੇ ਜੈਕਲੀਨ ਦੇ ਨਾਲ ਉਨ੍ਹਾਂ ਦੇ ਬਾਡੀਗਾਰਡਾਂ ਤੇ ਪੁਲਿਸ ਵੀ ਨਜ਼ਰ ਆ ਰਹੀ ਹੈ, ਜੋ ਉਨ੍ਹਾਂ ਦੇ ਨਾਲ-ਨਾਲ ਚੱਲ ਰਹੇ ਹਨ। ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਯੂਜਰ ਇਸ ਵੀਡੀਓ 'ਤੇ ਕੁਮੈਂਟ ਵੀ ਕਰ ਰਹੇ ਹਨ।
 

ਦੱਸ ਦੇਈਏ ਕਿ ਸਲਮਾਨ ਲਗਭਗ 2 ਮਹੀਨੇ ਤੋਂ ਪਨਵੇਲ ਸਥਿੱਤ ਆਪਣੇ ਫ਼ਾਰਮ ਹਾਊਸ ਵਿੱਚ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਪਿਤਾ ਸਲੀਮ ਖਾਨ ਅਤੇ ਮਾਂ ਸਲਮਾ ਗਲੈਕਸੀ ਅਪਾਰਟਮੈਂਟ 'ਚ ਰਹਿ ਰਹੇ ਹਨ। ਇਸ ਵਿਚਕਾਰ ਸਲਮਾਨ ਮਾਪਿਆਂ ਨੂੰ ਮਿਲਣ ਪਹੁੰਚੇ। ਹਾਲਾਂਕਿ ਇਸ ਦੌਰਾਨ ਉਹ ਜ਼ਿਆਦਾ ਸਮੇਂ ਲਈ ਘਰ 'ਚ ਨਹੀਂ ਰੁਕੇ ਅਤੇ ਮਾਪਿਆਂ ਦਾ ਹਾਲਚਾਲ ਜਾਨਣ ਮਗਰੋਂ ਫ਼ਾਰਮ ਹਾਊਸ ਪਰਤ ਗਏ।
 

ਮੁੰਬਈ ਮਿਰਰ ਦੀ ਇੱਕ ਰਿਪੋਰਟ ਦੇ ਅਨੁਸਾਰ ਸਲਮਾਨ ਖਾਨ ਮੰਗਲਵਾਰ ਨੂੰ ਬਾਂਦਰਾ ਦੇ ਗਲੈਕਸੀ ਅਪਾਰਟਮੈਂਟ ਪਹੁੰਚੇ ਸਨ। ਉਨ੍ਹਾਂ ਨੇ ਆਪਣੇ ਪਿਤਾ ਤੇ ਮਾਤਾ ਨਾਲ ਘਰ ਵਿੱਚ ਕੁਝ ਘੰਟੇ ਬਿਤਾਏ ਅਤੇ ਰਾਤ ਹੋਣ ਤੋਂ ਪਹਿਲਾਂ ਫ਼ਾਰਮ ਹਾਊਸ ਵਾਪਸ ਆ ਗਏ। ਇਸ ਦੇ ਲਈ ਉਸ ਨੇ ਪ੍ਰਸ਼ਾਸਨ ਤੋਂ ਇਜਾਜ਼ਤ ਲਈ ਸੀ ਅਤੇ ਇਸ ਦੌਰਾਨ ਉਸ ਨੇ ਸਮਾਜਿਕ ਦੂਰੀਆਂ ਦਾ ਵੀ ਪਾਲਣ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman khan riding on bullet with jacqueline fernandez video viral on internet