ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Salman Khan ਨਾਲ 'ਦਬੰਗ 3' 'ਚ ਰੋਮਾਂਸ ਕਰਦੀ ਨਜ਼ਰ ਆਵੇਗੀ ਮਹੇਸ਼ ਮਾਂਜਰੇਕਰ ਦੀ ਛੋਟੀ ਬੇਟੀ

 

ਬਾਲੀਵੁੱਡ ਫ਼ਿਲਮਕਾਰ ਮਹੇਸ਼ ਮਾਂਜਰੇਕਰ ਦੀ ਛੋਟੀ ਬੇਟੀ ਫ਼ਿਲਮ 'ਦਬੰਗ-3' ਰਾਹੀਂ ਡੈਬਿਊ ਕਰਨ ਜਾ ਰਹੀ ਹੈ। ਬਾਲੀਵੁੱਡ ਫ਼ਿਲਮਕਾਰ ਅਰਬਾਜ ਖ਼ਾਨ ਅੱਜ ਕੱਲ੍ਹ ਸਲਮਾਨ ਖ਼ਾਨ ਅਤੇ ਸੋਨਾਕਸ਼ੀ ਸਿਨਹਾ ਨੂੰ ਲੈ ਕੇ 'ਦਬੰਗ-3' ਬਣਾ ਰਹੇ ਹਨ। ਇਸ ਫ਼ਿਲਮ ਨਾਲ ਮਹੇਸ਼ ਦੀ ਛੋਟੀ ਬੇਟੀ ਸਈ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। 

 

 

ਫ਼ਿਲਮ 'ਚ ਉਹ ਸਲਮਾਨ ਨਾਲ ਰੋਮਾਂਸ ਕਰਦੀ ਦਿਖੇਗੀ। ਸਈ ਫ਼ਿਲਮ ਵਿੱਚ ਸਲਮਾਨ ਦੀ ਪ੍ਰੇਮਿਕਾ ਦੇ ਰੋਲ ਵਿੱਚ ਹੋਵੇਗੀ। ਫ਼ਿਲਮ 'ਚ ਸਲਮਾਨ ਦੀ ਪਤਨੀ ਦੇ ਰੋਲ 'ਚ ਸੋਨਾਕਸ਼ੀ ਹੀ ਹੋਵੇਗੀ ਪਰ ਉਨ੍ਹਾਂ ਨਾਲ ਉਹ ਆਪਣੇ ਯੰਗ ਅਵਤਾਰ ਵਿੱਚ ਸਈ ਨਾਲ ਰੋਮਾਂਸ ਕਰਦੇ ਦਿਖਣਗੇ।

 


ਮਹੇਸ਼ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਸਈ ਪ੍ਰਭੂ ਦੇਵਾ ਨਿਰਦੇਸ਼ਿਤ ਦਬੰਗ-3 ਵਿੱਚ ਡੈਬਿਊ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਮਾਣ ਵਾਲਾ ਪਲ ਹੈ ਜਦੋਂ ਤੁਹਾਡਾ ਬੱਚਾ ਉਹ ਕਰੇ ਜੋ ਅਸਲ ਵਿੱਚ ਉਹ ਕਰਨਾ ਚਾਹੁੰਦਾ ਹੈ ਅਤੇ ਆਪਣੇ ਇਸ ਡੈਬਿਊ ਲਈ ਇੱਕ ਵਧੀਆ ਫ਼ਿਲਮ ਮਿਲ ਗਈ ਹੈ, ਇਸ ਲਈ ਸਪੱਸ਼ਟ ਹੈ ਕਿ ਮੈਂ ਉਸ ਲਈ ਕਾਫੀ ਖੁਸ਼ ਹਾਂ।

 

...

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan romancing with Mahesh Manjrekar younger Daughter Saiee in Dabangg 3 as a young Chulbul Pandey