ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਦੀ ‘ਦਬੰਗ 3’ ਨੇ ਦੂਜੇ ਦਿਨ ਕਮਾਏ 24 ਕਰੋੜ ਰੁਪਏ

ਸਲਮਾਨ ਖ਼ਾਨ ਦੀ ‘ਦਬੰਗ 3’ ਨੇ ਦੂਜੇ ਦਿਨ ਕਮਾਏ 24 ਕਰੋੜ ਰੁਪਏ

ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ 3’ ਸ਼ੁੱਕਰਵਾਰ ਨੂੰ ਰਿਲੀਜ਼ ਹੋ ਚੁੱਕੀ ਹੈ। ਦਰਸ਼ਨ ਉਨ੍ਹਾਂ ਦੀ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਪਰ ਫ਼ਿਲਮ ਦੇ ਆਲੋਚਕਾਂ ਨੇ ਇਸ ਨੂੰ ਕਾਫ਼ੀ ਰਲਵਾਂ–ਮਿਲਵਾਂ ਜਿਹਾ ਹੁੰਗਾਰਾ ਦਿੱਤਾ ਹੈ। ਇਸ ਫ਼ਿਲਮ ਦਾ ਦੂਜੇ ਦਿਨ ਦੀ ਬਾਕਸ ਆਫ਼ਿਸ ਕੁਲੈਕਸ਼ਨ ਦੇ ਵੇਰਵੇ ਵੀ ਆ ਗਏ ਹਨ।

 

 

ਟ੍ਰੇਡ ਐਨਾਲਿਸਟ ਤਰੁਣ ਆਦਰਸ਼ ਮੁਤਾਬਕ ਫ਼ਿਲਮ ਨੇ ਪਹਿਲੇ ਦਿਨ 24.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਬਾਕਸ ਆਫ਼ਿਸ ਇੰਡੀਆ ਦੀ ਰਿਪੋਰਟ ਮੁਤਾਬਕ ਫ਼ਿਲਮ ਨੇ ਦੂਜੇ ਦਿਨ 24 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

 

 

ਇਸ ਫ਼ਿਲਮ ਦੇ ਸਾਰੇ ਵਰਜ਼ਨ ਮਿਲਾ ਕੇ ਦੋ ਦਿਨਾਂ ਦੀ ਕੁੱਲ ਕੁਲੈਕਸ਼ਨ ਹੁਣ 58 ਕਰੋੜ ਰੁਪਏ ਤੱਕ ਪੁੱਜ ਗਈ ਹੈ। ਤਰੁਣ ਆਦਰਸ਼ ਮੁਤਾਬਕ ਸਲਮਾਨ ਖ਼ਾਨ ਨੇ ਪਹਿਲੇ ਹੀ ਦਿਨ ਆਪਣੀਆਂ 7 ਫ਼ਿਲਮਾਂ ਦਾ ਰਿਕਾਰਡ ਤੋੜਿਆ ਹੈ।

 

 

 

ਜਿਹੜੀਆਂ ਫ਼ਿਲਮਾਂ ਦਾ ਰਿਕਾਰਡ ਟੁੱਟਿਆ ਹੈ, ਉਨ੍ਹਾਂ ਵਿੱਚ ਟਿਊਬਲਾਈਟ, ਰੈੱਡੀ, ਵੀਰ, ਦਬੰਗ, ਬਾਡੀਗਾਰਡ, ਦਬੰਗ 2 ਤੇ ਜੈ ਹੋ ਸ਼ਾਮਲ ਹਨ। ਉਨ੍ਹਾਂ ਦਰਸ਼ਕਾਂ ਲਈ 2010 ਤੋਂ 2019 ਤੱਕ ਦੇ ਅੰਕੜੇ ਪੇਸ਼ ਕੀਤੇ ਹਨ।

 

 

 

‘ਦਬੰਗ 3’ ਵਿੱਚ ਸਲਮਾਨ ਖ਼ਾਨ ਨੇ ਚੁਲਬੁਲ ਪਾਂਡੇ ਦੀ ਭੂਮਿਕਾ ਨਿਭਾਈ ਹੈ ਤੇ ਉਹ ਸੰਜੇ ਮੰਜਰੇਕਰ ਦੀ ਧੀ ਸਈ ਮੰਜਰੇਕਰ ਨਾਲ ਰੋਮਾਂਸ ਕਰਦੇ ਵਿਖਾਈ ਦਿੰਦੇ ਹਨ।

 

 

ਸੋਨਾਕਸ਼ੀ ਸਿਨਹਾ ਨੇ ਇਸ ਫ਼ਿਲਮ ਵਿੱਚ ਚੁਲਬੁਲ ਪਾਂਡੇ ਦੀ ਪਤਨੀ ਰੱਜੋ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ਵਿੱਚ ਖਲਨਾਇਕ ਦੀ ਭੂਮਿਕਾ ਕਿੱਚਾ ਸੁਦੀਪ (ਬਾਲੀ) ਨੇ ਨਿਭਾਇਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan s Dabang-3 earned Rs 24 Crore 2nd day