ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

100 ਕਰੋੜ ਕਲੱਬ ਲਾਗੇ ਪੁੱਜੀ ਸਲਮਾਨ ਖ਼ਾਨ ਦੀ ‘ਦਬੰਗ 3’

100 ਕਰੋੜ ਕਲੱਬ ਲਾਗੇ ਪੁੱਜੀ ਸਲਮਾਨ ਖ਼ਾਨ ਦੀ ‘ਦਬੰਗ 3’

ਸਲਮਾਨ ਖ਼ਾਨ, ਕਿੱਚਾ ਸੁਦੀਪ, ਸਈ ਮੰਜਰੇਕਰ ਅਤੇ ਸੋਨਾਕਸ਼ੀ ਸਿਨਹਾ ਦੀ ਫ਼ਿਲਮ ‘ਦਬੰਗ 3’ 20 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਰਿਲੀਜ਼ ਹੋਣ ਦੇ ਬਾਅਦ ਤੋਂ ਹੀ ਬਾਕਸ ਆਫ਼ਿਸ ਉੱਤੇ ਧਮਾਲ ਮਚਾ ਰਹੀ ਹੈ। ਅੱਜ ਬਾਕਸ ਆਫ਼ਿਸ ਉੱਤੇ ਫ਼ਿਲਮ ਦਾ ਚੌਥਾ ਦਿਨ ਹੈ।

 

 

ਪਹਿਲੇ ਦਿਨ ਬਾਕਸ ਆਫ਼ਿਸ ਉੱਤੇ ‘ਦਬੰਗ 3’ ਦਾ ਰੰਗ ਕੁਝ ਹਲਕਾ ਰਿਹਾ ਹੋਵੇ ਪਰ ਹੁਣ ਇਹ ਫ਼ਿਲਮ ਲਗਾਤਾਰ ਸ਼ਾਨਦਾਰ ਕਮਾਈ ਕਰ ਰਹੀ ਹੈ। ਇਹ ਫ਼ਿਲਮ ਇਸ ਹਫ਼ਤੇ ਵਿੱਚ 100 ਕਰੋੜ ਰੁਪਏ ਦੇ ਕਲੱਬ ਵਿੱਚ ਜ਼ਰੂਰ ਸ਼ਾਮਲ ਹੋ ਜਾਵੇਗੀ। ਹੁਣ ਇਸ ਫ਼ਿਲਮ ਦੀ ਚੌਥੇ ਦਿਨ ਦੀ ਕੁਲੈਕਸ਼ਨ ਸਾਹਮਣੇ ਆ ਗਈ ਹੈ।

 

 

ਬਾਕਸ ਆਫ਼ਿਸ ਇੰਡੀਆ ਦੀ ਵੈੱਬਸਾਈਟ ਮੁਤਾਬਕ ‘ਦਬੰਗ 3’ ਨੇ ਸੋਮਵਾਰ ਨੂੰ 9 ਤੋਂ 10 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਨ੍ਹਾਂ ਚਾਰ ਦਿਨਾਂ ਵਿੱਚ ਫ਼ਿਲਮ ਦੀ ਕੁੱਲ ਕਮਾਈ 89.15 ਕਰੋੜ ਰੁਪਏ ਹੋ ਗਈ ਹੈ।

 

 

ਇਸ ਫ਼ਿਲਮ ਦੇ ਚੌਥੇ ਦਿਨ ਦੀ ਕੁਲੈਕਸ਼ਨ ਉਂਝ ਕੁਝ ਨਿਰਾਸ਼ ਕਰਨ ਵਾਲੀ ਹੈ। ਟ੍ਰੇਡ ਪੰਡਿਤ ਤਰਣ ਆਦਰਸ਼ ਮੁਤਾਬਕ ਪਹਿਲੇ ਦਿਨ ‘ਦਬੰਗ 3’ ਨੇ 24.75 ਕਰੋੜ ਰੁਪਏ ਕਮਾਏ ਸਨ। ਦੂਜੇ ਦਿਨ ਫ਼ਿਲਮ ਨੇ 22 ਤੋਂ 24 ਕਰੋੜ ਰੁਪਏ ਤੇ ਤੀਜੇ ਦਿਨ 29 ਕਰੋੜ ਰੁਪਏ ਦੀ ਸ਼ਾਨਦਾਰ ਕੁਲੈਕਸ਼ਨ ਨਾਲ ਫ਼ਿਲਮ 73 ਕਰੋੜ ਰੁਪਏ ਦੀ ਕੁਲੈਕਸ਼ਨ ਕਰ ਚੁੱਕੀ ਹੈ।

 

 

ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਨੇ ਚੁਲਬੁਲ ਪਾਂਡੇ ਦਾ ਕਿਰਦਾਰ ਨਿਭਾਇਆ ਹੈ। ਸੰਜੇ ਮੰਜਰੇਕਰ ਦੀ ਧੀ ਸਈ ਮੰਜਰੇਕਰ ਨੇ ਖ਼ੁਸ਼ੀ ਦਾ ਕਿਰਦਾਰ ਨਿਭਾਇਆ ਹੈ। ਦੋਵੇਂ ਰੋਮਾਂਸ ਕਰਦੇ ਵਿਖਾਈ ਦਿੰਦੇ ਹਨ। ਸੋਨਾਕਸ਼ੀ ਸਿਨਹਾ ਨੇ ਸਲਮਾਨ ਖ਼ਾਨ ਦੀ ਪਤਨੀ ਰੱਜੋ ਦੀ ਭੂਮਿਕਾ ਨਿਭਾਈ ਹੈ। ਬਾਲੀ ਨੇ ਕਿੱਚਾ ਸੁਦੀਪ ਦੀ ਭੂਮਿਕਾ ਨਿਭਾਈ ਹੈ; ਜੋ ਅਸਲ ਵਿੱਚ ਖਲਨਾਇਕ ਦਾ ਕਿਰਦਾਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan s Dabang 3 near to Rs 100 Crore Club