ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦਾ ਟ੍ਰੇਲਰ ਰਿਲੀਜ਼

ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦਾ ਟ੍ਰੇਲਰ ਰਿਲੀਜ਼

ਬਾਲੀਵੁੱਡ ਦੇ ਸੁਪਰ–ਸਟਾਰ ਸਲਮਾਨ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਭਾਰਤ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਸਲਮਾਨ ਖ਼ਾਨ ਇਸ ਫ਼ਿਲਮ ਨਾਲ ਜੁੜੇ ਕਈ ਪੋਸਟਰ ਸ਼ੇਅਰ ਕਰ ਰਹੇ ਸਨ।

 

 

ਫ਼ਿਲਮ ‘ਭਾਰਤ’ ਦੇ ਟ੍ਰੇਲਰ ਦੀ ਸ਼ੁਰੂਆਤ ਸਲਮਾਨ ਖ਼ਾਨ ਨਾਲ ਹੁੰਦੀ ਹੈ; ਜਿਸ ਵਿੱਚ ਉਹ ਆਖਦੇ ਹਨ ਕਿ 71 ਵਰ੍ਹੇ ਪਹਿਲਾਂ ਇਹ ਦੇਸ਼ ਬਣਿਆ ਤੇ ਉਸੇ ਵੇਲੇ ਸ਼ੁਰੂ ਹੋਈ ਮੇਰੀ ਕਹਾਣੀ। ਉਹ ਖ਼ੁਦ ਨੂੰ ਮਿਡਲ–ਕਲਾਸ ਬੁੱਢਾ ਆਖਦਿਆਂ ਐਂਟਰੀ ਕਰਦੇ ਹਨ ਤੇ ਆਪਣੀ ਜਵਾਨੀ ਵੇਲੇ ਦੀ ਰੰਗੀਨ ਜ਼ਿੰਦਗੀ ਬਾਰੇ ਗੱਲ ਕਰਦੇ ਹਨ।

 

 

ਫਿਰ ਕਹਾਣੀ ਕੁਝ ਪਿਛਾਂਹ ਚਲੀ ਜਾਂਦੀ ਹੈ; ਜਿਸ ਵਿੱਚ ਉਨ੍ਹਾਂ ਨਾਲ ਦਿਸ਼ਾ ਪਟਾਨੀ ਵੀ ਵਿਖਾਈ ਦਿੰਦੀ ਹੈ। ਦਿਸ਼ਾ ਤੇ ਸਲਮਾਨ ਖ਼ੂਬ ਆਨੰਦ ਮਨਾਉਂਦੇ ਦਿਸਦੇ ਹਨ। ਇਸ ਤੋਂ ਬਾਅਦ ਸਲਮਾਨ ਦੀ ਜ਼ਿੰਦਗੀ ਵਿੱਚ ਆਉਂਦੀ ਹੈ ‘ਮੈਡਮ ਸਰ’ ਭਾਵ ਕੈਟਰੀਨਾ ਕੈਫ਼। ਸਲਮਾਨ ਜਦੋਂ ਕੈਟਰੀਨਾ ਨੂੰ ਮਿਲਦੇ ਹਨ, ਤਾਂ ਉਹ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਨ੍ਹਾਂ ਦਾ ਨਾਮ ਭਾਰਤ ਹੈ ਤੇ ਉਹ ਆਪਣੇ ਨਾਂਅ ਨਾਲ ਕੋਈ ਸਰਨੇਮ ਨਾ ਲਾਉਣ ਦਾ ਭੇਤ ਵੀ ਦੱਸਦੇ ਹਨ।

 

 

ਫਿਰ ਦੋਵਾਂ ਵਿਚਾਲੇ ਰੋਮਾਂਟਿਕ ਕੇਮਿਸਟ੍ਰੀ ਵੇਖਣ ਨੂੰ ਮਿਲਦੀ ਹੈ। ਦੋਵਾਂ ਦੀ ਕਹਾਣੀ ਵਿੱਚ ਸਭ ਵਧੀਆ ਦਿਸ ਰਿਹਾ ਹੈ ਪਰ ਫਿਰ ਇੱਕ ਹਾਦਸਾ ਵਾਪਰ ਜਾਂਦਾ ਹੈ, ਜਿਸ ਤੋਂ ਬਾਅਦ ਸਭ ਕੁਝ ਬਦਲ ਜਾਂਦਾ ਹੈ।

 

 

ਇਸ ਫ਼ਿਲਮ ਵਿੱਚ ਜੈਕੀ ਸ਼ਰਾਫ਼ ਸਲਮਾਨ ਦੇ ਪਿਤਾ ਦੀ ਭੂਮਿਕਾ ਨਿਭਾ ਰਹੇ ਹਨ। ਸੁਨੀਲ ਗਰੋਵਰ ਵੀ ਹਨ, ਜੋ ਸਲਮਾਨ ਦੇ ਦੋਸਤ ਬਣੇ ਵਿਖਾਈ ਦਿੰਦੇ ਹਨ। ਫ਼ਿਲਮ ਵਿੱਚ ਗੀਤਾਂ ਦੀਆਂ ਕੁਝ ਝਲਕੀਆਂ ਵੀ ਨਜ਼ਰ ਆ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan s Film Bharat Trailor released