ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਕਸ ਆਫ਼ਿਸ ਕਲੈਕਸ਼ਨ: ਸਲਮਾਨ ਖ਼ਾਨ ਦੀ ਰੇਸ 3 ਨੇ ਲਗਾਈ ਬਾਕਸ ਆਫ਼ਿਸ ਤੇ ਲਗਾਈ ਲੰਬੀ ਰੇਸ

ਰੇਸ 3

 ਸਲਮਾਨ ਖਾਨ ਦੀ ਫਿਲਮ 'ਰੇਸ 3' ਰਿਲੀਜ਼ ਹੋ ਗਈ ਹੈ. ਫ਼ਿਲਮ ਪ੍ਰਤੀ ਕਾਫੀ ਉਤਸ਼ਾਹ ਸੀ ਤੇ ਇਹ ਫ਼ਿਲਮ ਦੀ ਕਮਾਈ ਵੇਖਕੇ ਸਮਝ ਵੀ ਆ ਰਿਹਾ ਹੈ. ਫਿਲਮ ਵਿਸ਼ਲੇਸ਼ਕ ਤਰਨ ਆਦਰਸ਼ ਨੇ ਟਵਿੱਟਰ 'ਤੇ ਫਿਲਮ ਦੀ ਕਮਾਈ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਿਲਮ ਨੇ ਆਪਣੇ ਪਹਿਲੇ ਦਿਨ 29.17 ਕਰੋੜ ਰੁਪਏ ਦੀ ਕਮਾਈ ਕੀਤੀ ਹੈ.

 'ਰੇਸ 3'  ਭਾਰਤ ਚ ਸਭ ਤੋਂ ਵਧੀਆ ਸ਼ੁਰੂਆਤੀ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ. 29.17 ਕਰੋੜ ਰੁਪਏ ਦੀ ਕਮਾਈ ਨਾਲ 'ਰੇਸ 3' ਨੰਬਰ 1 'ਤੇ ਹੈ. ਬਾਗੀ 2 ਨੇ ਪਹਿਲੇ ਦਿਨ 25.10 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਪਦਮਾਵਤ ਨੇ 19 ਕਰੋੜ, ਵੀਰੇ ਦੀ ਵੇਡਿੰਗ ਨੇ 10.75 ਕਰੋੜ ਤੇ ਪੈਡਮੈਨ ਨੇ 10.26 ਕਰੋੜ ਦੀ ਕਮਾਈ ਕੀਤੀ ਸੀ.

 

ਸਲਮਾਨ ਦੀਆਂ ਈਦ ਤੇ ਰਿਲੀਜ਼ ਫਿਲਮਾਂ ਦੀ ਕਮਾਈ

2010: ਦਬੰਗ - 14.50 ਕਰੋੜ

2011: ਬਾਡੀਗਾਰਡ - 21.60 ਕਰੋੜ

2012: ਏਕ ਥਾ ਟਾਈਗਰ - 32.93 ਕਰੋੜ

2014: ਕਿੱਕ -26.40 ਕਰੋੜ

2015: ਬਜਰੰਗੀ ਭਾਈਜਾਨ- 27.25 ਕਰੋੜ

2016: ਸੁਲਤਾਨ - 36.54 ਕਰੋੜ

2017: ਟਿਊਬ ਲਾਈਟ - 21.15 ਕਰੋੜ

2018: ਰੇਸ 3 - 29.17 ਕਰੋੜ

ਸਲਮਾਨ ਖਾਨ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ

ਮੀਡੀਆ ਰਿਪੋਰਟਾਂ ਅਨੁਸਾਰ ਸਲਮਾਨ 'ਤੇ ਕਰੋੜਾਂ ਰੁਪਏ ਦਾ ਮਾਮਲੇ ਦਰਜ ਕੀਤਾ ਗਿਆ ਹੈ. ਅਮਰੀਕਾ 'ਚ ਭਾਰਤੀ-ਅਮਰੀਕੀ ਸੰਗੀਤ ਪ੍ਰੋਮੋਟਰ ਵਾਈਬਰੈਂਟ ਮੀਡੀਆ ਗਰੁੱਪ ਨੇ ਸਲਮਾਨ ਖ਼ਾਨ ਦੇ ਖਿਲਾਫ ਇਕ ਮੁਕੱਦਮਾ ਦਾਇਰ ਕੀਤਾ ਹੈ. ਇਸ ਮਾਮਲੇ 'ਚ ਸਲਮਾਨ ਤੋਂ ਇਲਾਵਾ ਕੈਟਰੀਨਾ ਕੈਫ ਅਤੇ ਅਕਸ਼ੈ ਕੁਮਾਰ ਦਾ ਨਾਮ ਵੀ ਸ਼ਾਮਿਲ ਹੈ.

ਇਹ ਸਾਰਾ ਮਾਮਲਾ ਹੈ

ਦਰਅਸਲ, ਭਾਰਤੀ-ਅਮਰੀਕੀ ਪ੍ਰਮੋਟਰ ਦਿ ਵਾਈਬਰੈਂਟ ਮੀਡੀਆ ਗਰੁੱਪ ਭਾਰਤੀ ਸਿਨੇਮਾ ਦੇ 100 ਸਾਲ ਪੂਰੇ ਹੋਣ ਤੇ 1 ਸਤੰਬਰ 2013 ਚ ਸ਼ਿਕਾਗੋ ਦੇ ਸੀਅਰਜ਼ ਸੈਂਟਰ ਵਿੱਚ ਇੱਕ ਪ੍ਰੋਗਰਾਮ ਕਰਾਉਣ ਵਾਲੇ ਸਨ. ਇਸ ਲਈ ਵਾਈਬਰੈਂਟ ਮੀਡੀਆ ਗਰੁੱਪ ਨੇ ਸਲਮਾਨ ਖਾਨ, ਕੈਟਰੀਨਾ ਕੈਫ, ਰਣਵੀਰ ਸਿੰਘ, ਸੋਨਾਕਸ਼ੀ ਸਿਨਹਾ ਅਤੇ ਪ੍ਰਭੂਦੇਵਾ ਨੂੰ ਪਰਫਾਮੈਂਸ ਕਰਨ ਲਈ ਬੁਲਾਇਆ ਸੀ. ਇਸ ਲਈ ਸਲਮਾਨ ਨੂੰ 2 ਲੱਖ ਅਮਰੀਕੀ ਡਾਲਰ, ਕੈਟਰੀਨਾ ਨੂੰ 40,000 ਡਾਲਰ ਤੇ ਸੋਨਾਕਸ਼ੀ ਨੂੰ 36,000 ਡਾਲਰ ਦਿੱਤੇ ਗਏ ਸਨ. ਇਸ ਦੌਰਾਨ ਸਲਮਾਨ ਖਿਲਾਫ 1998 ਦਾ ਕਾਲੇ ਹਿਰਣ ਸ਼ਿਕਾਰ ਮਾਮਲੇ ਦਾ ਕੇਸ ਹਾਈ ਕੋਰਟ 'ਚ ਚੱਲ ਰਿਹਾ ਸੀ. ਪੇਸ਼ੀਆਂ ਦੇ ਕਾਰਨ ਸਲਮਾਨ ਨੂੰ ਭਾਰਤ ਛੱਡਣ ਦੀ ਆਗਿਆ ਨਹੀਂ ਦਿੱਤੀ ਗਈ. ਜਿਸ ਕਰਕੇ ਇਹ ਪ੍ਰੋਗਰਾਮ ਕੈਂਸਿਲ ਹੋ ਗਿਆ.

 ਬਾਲੀਵੁੱਡ ਸਿਤਾਰਿਆਂ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ. ਜਿਸ ਤੋਂ ਬਾਅਦ ਪ੍ਰਮੋਟਰ ਨੇ ਬਾਲੀਵੁੱਡ ਸਿਤਾਰਿਆਂ ਦੇ ਖਿਲਾਫ ਮੁਕਦਮਾ ਦਾਇਰ ਕੀਤਾ ਹੈ.  ਇਨ੍ਹਾਂ ਕਿ ਕਈ ਵਾਰ ਫੋਨ ਕਰਨ ਤੋਂ ਬਾਅਦ ਵੀ ਹਨ. ਪ੍ਰਮੋਟਰ ਕਹਿੰਦੇ ਰਕਮ ਵਾਪਸ ਨਹੀਂ ਕੀਤੀਆਰੋਪ ਹਨ ਕਿ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਵਾਅਦੇ ਮੁਤਾਬਕ ਪਹਿਲਾਂ ਦਿੱਤੀ

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman khan starrer race 3 first day box office collection