ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸਲਮਾਨ ਖ਼ਾਨ ਨੇ ਚੁੱਕੀ ਲੱਤ, ਕੁੱਤੇ ਨੇ ਕੀਤਾ ਫਿਰ ਇਹ ਕੰਮ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਚ ਉਹ ਜਿਮ ਚ ਸਖਤ ਮਿਹਨਤ ਕਰ ਰਹੇ ਹਨ ਤਾਂ ਕਿ ਆਪਣੇ ਸਰੀਰ ਨੂੰ ਫਿੱਟ ਅਤੇ ਲਚਕਦਾਰ ਬਣਾ ਕੇ ਰੱਖ ਸਕਣ। ਦਰਅਸਲ ਸਲਮਾਨ ਨੇ ਇਹ ਵੀਡੀਓ ਖੁੱਦ ਸ਼ੇਅਰ ਕੀਤਾ ਹੈ ਜਿਸ ਚ ਉਹ ਆਪਦੀ ਲੱਤਾਂ ਦੀ ਕਸਰਤ ਕਰਦੇ ਹੋਏ ਨਜ਼ਰ ਆ ਰਹੇ ਹਨ।

 

ਵੀਡੀਓ ਚ ਸਲਮਾਨ ਆਪਣੇ ਪੈਰਾਂ ਨੂੰ ਸਟ੍ਰੈਚ ਕਰਦੇ ਹੋਏ ਲਿਖਿਆ ਕਿ ਮਜ਼ਬੂਤ ਬਣਨ ਅਤੇ ਲਚਕਦਾਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਦੌਰਾਨ ਜਦੋਂ ਸਲਮਾਨ ਕਸਰਤ ਕਰ ਰਹੇ ਸਨ ਤਾਂ ਉਨ੍ਹਾਂ ਦਾ ਕੁੱਤਾ ਆ ਜਾਂਦਾ ਹੈ ਤੇ ਸਲਮਾਨ ਦੇ ਕੋਲ ਆ ਕੇ ਬੈਠ ਜਾਂਦਾ ਹੈ।

 

ਸਲਮਾਨ ਵੀ ਆਪਣੇ ਕੁੱਤੇ ਦੀ ਇਹ ਹਰਕਤ ਦੇਖ ਕੇ ਹੱਸ ਪੈਂਦੇ ਹਨ ਤੇ ਉਸ ਨੂੰ ਪਿਆਰ ਕਰਨ ਲੱਗ ਪੈਂਦੇ ਹਨ। ਦੱਸਣਯੋਗ ਹੈ ਕਿ ਸਲਮਾਨ ਖ਼ਾਨ ਜਲਦ ਹੀ ਉਨ੍ਹਾਂ ਦੀ ਨਵੀਂ ਫ਼ਿਲਮ ਦਬੰਗ 3 ਅਤੇ ਇੰਸ਼ਾਅੱਲਾਹ ਚ ਨਜ਼ਰ ਆਉਣਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman khan this workout video viral on social media