ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਰਵਸ਼ੀ ਰੌਤੇਲਾ ਨਾਲ ਰੋਮਾਂਸ ਕਰਦੇ ਨਜ਼ਰ ਆ ਸਕਦੇ ਹਨ ਸਲਮਾਨ ਖਾਨ

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਸਿਲਵਰ ਸਕ੍ਰੀਨ 'ਤੇ ਦਬੰਗ ਸਟਾਰ ਸਲਮਾਨ ਖਾਨ ਨਾਲ ਰੋਮਾਂਸ ਕਰਦੀ ਨਜ਼ਰ ਆ ਸਕਦੀ ਹੈ। ਸਲਮਾਨ ਨੇ ਕਈ ਵਾਰ ਉਰਵਸ਼ੀ ਰੌਤੇਲਾ ਦੇ ਟੈਲੇਂਟ ਅਤੇ ਖੂਬਸੂਰਤੀ ਦੀ ਪਬਲਿਕ ਪਰੇਟਪਾਰਮ 'ਤੇ ਤਾਰੀਫ਼ ਕੀਤੀ ਹੈ। 
 

ਉਰਵਸ਼ੀ ਹਾਲ ਹੀ 'ਚ ਰਿਆਲਟੀ ਸ਼ੋਅ 'ਬਿਗ ਬੌਸ 13' ਵਿੱਚ ਆਪਣੀ ਫਿਲਮ 'ਪਾਗਲਪੰਤੀ' ਦੀ ਪ੍ਰਮੋਸ਼ਨ ਦੌਰਾਨ ਸਲਮਾਨ ਖਾਨ ਨੂੰ ਮਿਲੀ ਸੀ। ਉਨ੍ਹਾਂ ਦੱਸਿਆ ਸੀ ਕਿ ਉਹ ਰਿਅਲ ਲਾਈਫ 'ਚ ਸਲਮਾਨ ਖਾਨ ਅਤੇ ਜੋਨ ਅਬਰਾਹਿਮ ਦੀ ਬਹੁਤ ਵੱਡੀ ਫੈਨ ਹੈ।
 

ਸਲਮਾਨ ਦੇ ਨਾਲ ਕੰਮ ਕਰਨ ਦੇ ਸਵਾਲ 'ਤੇ ਉਰਵਸ਼ੀ ਰੌਤੇਲਾ ਨੇ ਕਿਹਾ, "ਸਲਮਾਨ ਸਰ ਮੇਰੇ ਨਾਲ ਹਮੇਸ਼ਾ ਬਹੁਤ ਵਧੀਆ ਰਹੇ ਹਨ ਅਤੇ ਉਨ੍ਹਾਂ ਨੇ ਮੈਨੂੰ ਕਾਫੀ ਸਪੋਰਟ ਕੀਤਾ ਹੈ। ਰਹੀ ਗੱਲ ਸਲਮਾਨ ਖਾਨ ਨਾਲ ਕੰਮ ਕਰਨ ਦੀ ਤਾਂ ਹਾਲੇ ਇਸ ਬਾਰੇ ਮੈਂ ਕੁੱਝ ਨਹੀਂ ਕਹਿ ਸਕਦੀ, ਕਿਉਂਕਿ ਗੱਲਾਂ ਤਾਂ ਚੱਲ ਰਹੀਆਂ ਹਨ। ਜਦੋਂ ਕੁੱਝ ਵਰਕਆਊਟ ਹੋ ਜਾਵੇਗਾ ਤਾਂ ਹੀ ਦੱਸ ਸਕਾਂਗੀ। ਮੈਂ ਜੋਨ ਅਬਰਾਹਿਮ ਦੀ ਰੀਲ ਲਾਈਫ ਅਤੇ ਰਿਅਲ ਲਾਈਫ ਦੋਹਾਂ ਦੀ ਸੱਭ ਤੋਂ ਵੱਡੀ ਫੈਨ ਹਾਂ।"
 

ਜ਼ਿਕਰਯੋਗ ਹੈ ਕਿ ਅਦਾਕਾਰੀ ਤੋਂ ਇਲਾਵਾ ਉਰਵਸ਼ੀ ਮਾਡਲ ਵੀ ਰਹਿ ਚੁੱਕੀ ਹੈ। ਉਰਵਸ਼ੀ ਨੇ ਫਿਲਮ ‘ਸਿੰਘ ਸਾਹਿਬ ਦੀ ਗਰੇਟ’ ਤੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2016 ਵਿੱਚ ਉਸ ਨੇ ‘ਸਨਮ ਰੇ’ ਵਿੱਚ ਬੇਹਤਰੀਨ ਪ੍ਰਦਰਸ਼ਨ ਕੀਤਾ। 2012 ਵਿੱਚ ਉਸ ਨੇ ਮਿਸ ਇੰਡੀਆ ਦਾ ਖਿਤਾਬ ਵੀ ਜਿੱਤਿਆ ਸੀ ਜਿਸ ਦੇ ਬਾਅਦ ਹੀ ਉਸ ਨੇ ਮਾਡਲਿੰਗ ਦੀ ਦੁਨੀਆ ਵਿੱਚ ਪੈਰ ਧਰਿਆ। ਉਰਵਸ਼ੀ ਨੂੰ ਕਸਰਤ ਤੇ ਯੋਗਾ ਕਰਨਾ ਬੇਹੱਦ ਪਸੰਦ ਹੈ। ਆਪਣੇ ਸੋਸ਼ਲ ਮੀਡੀਆ ’ਤੇ ਉਹ ਅਕਸਰ ਹੀ ਫਿਟਨਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan Urvashi Rautela To Be Seen Romancing In A Film Soon