ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖ਼ਾਨ ਦੀ ਖ਼ਾਹਿਸ਼ ਹੈ ਕਿ ਉਹ ਚੰਗੇਜ਼ ਖ਼ਾਨ ਦੀ ਜੀਵਨੀ ’ਤੇ ਬਣਨ ਵਾਲੀ ਫ਼ਿਲਮ ਵਿੱਚ ਕੰਮ ਕਰਨ। ਖ਼ਬਰ ਏਜੰਸੀ ਵਾਰਤਾ ਮੁਤਾਬਕ ਹਾਲੀਵੁੱਡ ’ਚ ਇਨ੍ਹੀਂ ਦਿਨੀ ਬਾਇਓਪਿਕ ਤੇ ਇਤਿਹਾਸਕ ਫ਼ਿਲਮਾਂ ਦਾ ਪ੍ਰਚਲਨ ਜ਼ੋਰਾਂ ’ਤੇ ਹੈ। ਸਲਮਾਨ ਖ਼ਾਨ ਵੀ ਇੱਕ ਇਤਿਹਾਸਕ ਕਿਰਦਾਰ ਪਰਦੇ ਉੱਤੇ ਸਜੀਵ ਕਰਨ ਦੀ ਇੱਛਾ ਰੱਖਦੇ ਹਨ।
ਦਰਅਸਲ, ਸਲਮਾਨ ਖ਼ਾਨ ਤੋਂ ਪੁੱਛਿਆ ਗਿਆ ਸੀ ਕਿ ਇਨ੍ਹੀਂ ਦਿਨੀਂ ਇਤਿਹਾਸਕ ਫ਼ਿਲਮ ਬਹੁਤ ਬਣ ਰਹੀਆਂ ਹਨ ਤੇ ਲੋਕਾਂ ਨੂੰ ਪਸੰਦ ਵੀ ਅਆ ਰਹੀਆਂ ਹਨ। ਕੀ ਤੁਹਾਡੇ ਦਿਮਾਗ਼ ਵਿੱਚ ਕੋਈ ਇਤਿਹਾਸਕ ਕਿਰਦਾਰ ਹਨ, ਜਿਸ ਦੀ ਬਾਇਓਪਿਕ ਤੁਸੀਂ ਕਰਨਾ ਚਾਹੋ।
ਸਲਮਾਨ ਨੇ ਸੋਚਦਿਆਂ ਕਿਹਾ ਕਿ ਜੇ ਮੈਨੂੰ ਕਦੇ ਕੋਈ ਇਤਿਹਾਸਕ ਕਿਰਦਾਰ ਕਰਨਾ ਪਵੇ ਤਾਂ ਉਹ ਚੰਗੇਜ਼ ਖ਼ਾਨ ਦਾ ਕਿਰਦਾਰ ਪਰਦੇ ਉੱਤੇ ਨਿਭਾਉਣਾ ਚਾਹੁਣਗੇ।
ਸਲਮਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਭਾਰਤ’ ਦੀ ਪ੍ਰੋਮੋਸ਼ਨ ਵਿੱਚ ਰੁੱਝੇ ਹੋਏ ਹਨ। ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਭਾਰਤ’ ਵਿੱਚ ਸਲਮਾਨ ਤੋਂ ਇਲਾਵਾ ਕੈਟਰੀਨਾ ਕੈਫ਼, ਤੱਬੂ, ਜੈਕੀ ਸ਼ਰਾਫ਼, ਦਿਸ਼ਾ ਪਟਨੀ ਤੇ ਸੁਨੀਲ ਗਰੋਵਰ ਜਿਹੇ ਕਲਾਕਾਰ ਅਹਿਮ ਭੂਮਿਕਾ ਵਿੱਚ ਹਨ। ਇਹ ਫ਼ਿਲਮ 5 ਜੂਨ ਨੂੰ ਰਿਲੀਜ਼ ਹੋਵੇਗੀ।