ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਸਲਮਾਨ ਖ਼ਾਨ ਨੂੰ ਵਿਆਹ ਬਾਰੇ ਪੁੱਛਿਆ ਤਾਂ ਮਿਲਿਆ ਇਹ ਜਵਾਬ

ਹਾਲ ਹੀ ਵਿੱਚ ਸਲਮਾਨ ਖ਼ਾਨ ਦੀ ਫ਼ਿਲਮ ਦਬੰਗ 3 ਦਾ ਟ੍ਰੇਲਰ ਜਾਰੀ ਹੋਇਆ ਹੈ। ਟ੍ਰੇਲਰ ਲਾਂਚ ਦੌਰਾਨ ਸਲਮਾਨ ਨੇ ਮੀਡੀਆ ਦੇ ਕਈ ਪ੍ਰਸ਼ਨਾਂ ਦੇ ਮਜ਼ੇਦਾਰ ਜਵਾਬ ਦਿੱਤੇ। ਇਸ ਲਾਂਚ ਦੌਰਾਨ ਸਲਮਾਨ ਤੋਂ ਉਸ ਦੇ ਵਿਆਹ ਬਾਰੇ  ਸਵਾਲ ਕੀਤਾ ਗਿਆ। 

 

ਇਸ ਦੌਰਾਨ ਕਿਸੇ ਨੇ ਕਿਹਾ ਕਿ ਉੱਤਰ ਭਾਰਤ ਦੇ ਲੋਕ ਉਨ੍ਹਾਂ ਦੀ ਧੀ ਦੇ ਵਿਆਹ ਦਾ ਪ੍ਰਸਤਾਵ ਚੁੱਲਬੁਲ ਪਾਂਡੇ ਨੂੰ ਭੇਜ ਰਹੇ ਹਨ। ਤਾਂ ਇਸ 'ਤੇ ਸਲਮਾਨ ਨੇ ਕਿਹਾ ਕਿ ਚੁੱਲਬੁਲ ਪਾਂਡੇ ਪਹਿਲਾਂ ਹੀ ਸ਼ਾਦੀਸ਼ੁਦਾ ਹੈ ਅਤੇ ਉਸ ਦੀ ਪਤਨੀ ਰੱਜੋ ਹੈ।


 

ਇਸ ਤੋਂ ਬਾਅਦ ਸਲਮਾਨ ਤੋਂ ਪੁੱਛਿਆ ਗਿਆ ਕਿ ਉਹ ਉਨ੍ਹਾਂ ਲੋਕਾਂ ਨੂੰ ਕੀ ਦੱਸਣਾ ਚਾਹੁਣੇਗੇ ਜੋ ਚੁਲਬੁਲ ਪਾਂਡੇ ਲਈ ਆਪਣੀ ਬੇਟੀ ਦਾ ਰਿਸ਼ਤਾ ਭਾਲ ਕਰ ਰਹੇ ਹਨ। ਸਲਮਾਨ ਨੇ ਕਿਹਾ ਕਿ  'ਚੁਲਬੁਲ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ ਪਰ ਸਲਮਾਨ ਖ਼ਾਨ ਅਜੇ ਵੀ ਉਪਲਬੱਧ ਹਨ।

 

'ਦਬੰਗ 3' ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਪ੍ਰਸ਼ੰਸਕਾਂ ਦਾ ਇਸ 'ਤੇ ਚੰਗਾ ਰਿਸਪਾਂਸ ਆਇਆ ਹੈ। ਪ੍ਰਸ਼ੰਸਕ ਇਸ ਨੂੰ ਬਲਾਕਬਸਟਰ ਫ਼ਿਲਮ ਕਹਿ ਰਹੇ ਹਨ। ਪ੍ਰਭੂ ਦੇਵਾ ਦੀ ਇਹ ਫ਼ਿਲਮ 20 ਦਸੰਬਰ ਨੂੰ ਰਿਲੀਜ਼ ਹੋਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:salman khan was asked about marriage this is what actor says