ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਬਿੱਗ ਬੌਸ’ ਸੀਜ਼ਨ–13 ਲਈ ਸਲਮਾਨ ਖ਼ਾਨ ਨੂੰ ਮਿਲਣਗੇ 403 ਕਰੋੜ ਰੁਪਏ

‘ਬਿੱਗ ਬੌਸ’ ਸੀਜ਼ਨ–13 ਲਈ ਸਲਮਾਨ ਖ਼ਾਨ ਨੂੰ ਮਿਲਣਗੇ 403 ਕਰੋੜ ਰੁਪਏ

ਟੀਵੀ ਦੇ ਬਹੁ–ਚਰਚਿਤ ਸ਼ੋਅ ‘ਬਿੱਗ ਬੌਸ’ ਦੇ ਸੀਜ਼ਨ–13 ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸੁਕਤਾ ਪਾਈ ਜਾ ਰਹੀ ਹੈ। ਲੋਕ ਇਹ ਜਾਣਨ ਲਈ ਉਤਾਵਲੇ ਹੋਏ ਪਏ ਹਨ ਕਿ ਆਖ਼ਰ ਐਤਕੀਂ ਇਹ ਹੋ ਕਿੱਥੇ ਰਿਹਾ ਹੈ ਤੇ ਇਸ ਵਿੱਚ ਕਿਨ੍ਹਾਂ ਨੂੰ ਸੱਦਿਆ ਜਾ ਰਿਹਾ ਹੈ। ਲਗਭਗ ਹਰ ਰੋਜ਼ ਕੋਈ ਨਾ ਕੋਈ ਅਪਡੇਟ ਹੋ ਰਿਹਾ ਹੈ।

 

 

ਇਸ ਵਾਰ ਵੀ ਸਲਮਾਨ ਖ਼ਾਨ ਹੀ ਬਿੱਗ ਬੌਸ–13 ਦੀ ਮੇਜ਼ਬਾਨੀ ਕਰਦੇ ਹੋਏ ਵਿਖਾਈ ਦੇਣਗੇ। ਇਸ ਵਾਰ ਇਸ ਸ਼ੋਅ ਨੂੰ ਇਸ ਮੇਜ਼ਬਾਨੀ ਲਈ ਵੱਡੀ ਰਕਮ ਦਿੱਤੀ ਜਾ ਰਹੀ ਹੈ, ਜੋ ਪਿਛਲੇ ਸੀਜ਼ਨ ਦੇ ਮੁਕਾਬਲੇ ਵੱਧ ਹੈ।

 

 

ਤਾਜ਼ਾ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਿੱਗ ਬੌਸ ਸੀਜ਼ਨ–13 ਲਈ ਹਰੇਕ ਵੀਕਐਂਡ ਦੇ ਐਪੀਸੋਡਜ਼ ਲਈ ਇਸ ਵਾਰ ਸਲਮਾਨ ਖ਼ਾਨ ਨੂੰ 31 ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਹਰੇਕ ਸਨਿੱਚਰਵਾਰ ਤੇ ਐਤਵਾਰ ਨੂੰ ਸਲਮਾਨ ਖ਼ਾਨ ਇਸ ਸ਼ੋਅ ਦੀ ਮੇਜ਼ਬਾਨੀ ਕਰਨਗੇ।

 

 

ਇਸ ਸ਼ੋਅ ਦੇ 13 ਵੀਕਐਂਡ ਹੋਣਗੇ। ਇਸ ਤਰ੍ਹਾਂ ਬਿੱਗ ਬੌਸ–13 ਲਈ ਸਲਮਾਨ ਖ਼ਾਨ ਨੂੰ ਕੁੱਲ 403 ਕਰੋੜ ਰੁਪਏ ਮਿਲਣਗੇ।

 

 

ਪਿਛਲੇ ਵਰ੍ਹੇ ਦੇ ਸੀਜ਼ਨ ਲਈ ਸਲਮਾਨ ਖ਼ਾਨ ਨੂੰ ਹਰੇਕ ਵੀਕਐਂਡ ਦੀ ਇੱਕ ਕਿਸ਼ਤ ਲਈ 12 ਤੋਂ 14 ਕਰੋੜ ਰੁਪਏ ਦਿੱਤੇ ਗਏ ਸਨ। ਸੀਜ਼ਨ 11 ਵਿੱਚ ਉਨ੍ਹਾਂ ਨੂੰ ਇੱਕ ਐਪੀਸੋਡ ਲਈ 11 ਕਰੋੜ ਰੁਪਏ ਦਿੱਤੇ ਗਏ ਸਨ। ਇਸ ਹਿਸਾਬ ਨਾਲ ਸਲਮਾਨ ਖ਼ਾਨ ਨੂੰ ਸੀਜ਼ਨ 11 ਤੇ ਸੀਜ਼ਨ 12 ਵਿੱਚ 300 ਤੋਂ 350 ਕਰੋੜ ਰੁਪਏ ਦਿੱਤੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan will get Rs 403 Crore for hosting Big Boss Season 13