ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ‘ਦਬੰਗ-3` `ਚ ਕਰਨਗੇ ਆਪਣੀ ਭਾਣਜੀ ਨੂੰ ਲਾਂਚ

ਸਲਮਾਨ ਖ਼ਾਨ ‘ਦਬੰਗ-3` `ਚ ਕਰਨਗੇ ਆਪਣੀ ਭਾਣਜੀ ਨੂੰ ਲਾਂਚ

ਬਾਲੀਵੁੱਡ ਦੇ ਸੁਪਰ-ਸਟਾਰ ਸਲਮਾਨ ਖ਼ਾਨ ਬਾਲੀਵੁੱਡ `ਚ ਸਦਾ ਹੀ ਨਵੇਂ ਸਿਤਾਰਿਆਂ ਨੂੰ ਲਾਂਚ ਕਰਦੇ ਰਹਿੰਦੇ ਹਨ। ਉਹ ਹੁਣ ਛੇਤੀ ਹੀ ਇੱਕ ਖ਼ਾਸ ਸ਼ਖ਼ਸ ਨੂੰ ਲਾਂਚ ਕਰਨ ਵਾਲੇ ਹਨ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਖ਼ਬਰ ਆ ਰਹੀ ਸੀ ਕਿ ਛੇਤੀ ਹੀ ਸਲਮਾਨ ਖ਼ਾਨ ਦੀ ਭਾਣਜੀ ਐਲਿਜ਼ਾ ਅਗਨੀਹੋਤਰੀ ਬਾਲੀਵੁੱਡ `ਚ ਆਪਣੀ ਸ਼ੁਰੂਆਤ ਕਰਨ ਵਾਲੀ ਹੈ ਪਰ ਉਹ ਫਿ਼ਲਮ ਕਿਹੜੀ ਹੋਵੇਗੀ, ਉਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਸੀ ਪਰ ਹੁਣ ਜਿਹੜੀ ਖ਼ਬਰ ਆ ਰਹੀ ਹੈ, ਉਸ ਨੂੰ ਪੜ੍ਹ ਕੇ ਪ੍ਰਸ਼ੰਸਕ ਖ਼ੁਸ਼ ਹੋਣ ਵਾਲੇ ਹਨ।


ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖ਼ਾਨ ਛੇਤੀ ਹੀ ਆਪਣੀ ਭਾਣਜੀ ਐਲਿਜ਼ਾ ਨੂੰ ਆਪਣੀ ਫਿ਼ਲਮ ‘ਦਬੰਗ-3` `ਚ ਲਾਂਚ ਕਰਨ ਦਾ ਮਨ ਬਣਾ ਰਹੇ ਹਨ। ਇੱਥੇ ਵਰਨਣਯੋਗ ਹੈ ਕਿ ਐਲਿਜ਼ਾ ਇਨ੍ਹੀਂ ਦਿਨੀਂ ਕੋਰੀਓਗ੍ਰਾਫ਼ਰ ਸਰੋਜ ਖ਼ਾਨ ਤੋਂ ਡਾਂਸ ਸਿੱਖ ਰਹੀ ਹੈ। ਉਸ ਨੂੰ ਕਈ ਵਾਰ ਡਾਂਸਿੰਗ ਕਲਾਸਾਂ ਦੇ ਬਾਹਰ ਵੇਖਿਆ ਵੀ ਗਿਆ ਹੈ।


ਫਿ਼ਲਮ ‘ਦਬੰਗ-3` ਵਿੱਚ ਸਲਮਾਨ ਤੇ ਸੋਨਾਕਸ਼ੀ ਸਿਨਹਾ ਇੱਕ ਵਾਰ ਮੁੜ ਨਾਲ ਕੰਮ ਕਰਨਗੇ। ਪਰ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਵਾਰ ਸੋਨਾਕਸ਼ੀ ਦਾ ਕਿਰਦਾਰ ਕੀ ਹੋਵੇਗਾ; ਇਸ ਬਾਰੇ ਹਾਲੇ ਤੱਕ ਭੇਤ ਬਰਕਰਾਰ ਹੈ। ਉਂਝ ‘ਦਬੰਗ-3` ਸਾਲ 2020 ਦੀ ਸਭ ਤੋਂ ਵੱਡੀ ਫਿ਼ਲਮ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤੇ ਇਸ ਫਿ਼ਲਮ ਦੀ ਉਡੀਕ ਪ੍ਰਸ਼ੰਸਕ ਹੁਣੇ ਤੋਂ ਕਰਨ ਲੱਗ ਪਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan will launch his niece in Dabang 3