ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਆਪਣੀ ਮਾਂ ਦੀ ਇੱਛਾ ਅਗਲੇ ਸਾਲ ਕਰ ਦੇਣਗੇ ਪੂਰੀ

27 ਦਸੰਬਰ ਨੂੰ ਸਲਮਾਨ ਖ਼ਾਨ ਨੇ ਆਪਣਾ 53ਵਾਂ ਜਨਮ ਦਿਨ ਮਨਾਇਆ। ਇਸ ਖਾਸ ਮੌਕੇ ਨੂੰ ਮਨਾਉਣ ਲਈ ਸਲਮਾਨ ਨੇ ਆਪਣਾ ਪਨਵੇਲ ਦਾ ਫਾਰਮਹਾਊਸ ਚੁਣਿਆ। ਇੱਥੇ ਸਲਮਾਨ ਨੇ ਆਪਣੀ ਫੈਮਲੀ ਨਾਲ ਆਪਣਾ ਜਨਮ ਦਿਨ ਮਨਾਇਆ ਤੇ ਆਪਣੇ ਭਾਣਜੇ ਆਹਿਲ ਮਤਲਬ ਅਰਪਿਤਾ ਖ਼ਾਨ ਸ਼ਰਮਾ ਦੇ ਬੇਟੇ ਨਾਲ ਕੇਕ ਵੀ ਕੱਟਿਆ। ਇਸ ਮੌਕੇ ਉਨ੍ਹਾਂ ਦੀ ਗਰਲਫ੍ਰੈਂਡ ਯੂਲੀਆ ਵੰਤੂਰ ਵੀ ਪਾਰਟੀ ਚ ਮੌਜੂਦ ਸੀ।

 

ਸਲਮਾਨ ਦੇ ਜਨਮਦਿਨ ਮੌਕੇ ਵੈਸੇ ਤਾਂ ਸਾਰਿਆਂ ਨੇ ਇੱਕ ਤੋਂ ਇੱਕ ਤੋਹਫੇ ਦਿੱਤੇ ਹੋਣਗੇ ਪਰ ਸਲਮਾਨ ਖ਼ਾਨ ਦੀ ਮਾਂ ਨੇ ਉਨ੍ਹਾਂ ਤੋਂ ਹੀ ਤੋਹਫਾ ਮੰਗ ਲਿਆ। ਇਸ ਬਾਰੇ ਸਲਮਾਨ ਨੇ ਇੱਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ 4 ਦਿਨ ਪਹਿਲਾਂ ਹੀ ਸਿੱਕਸ ਪੈਕ ਐਬਸ ਬਣਾਉਣ ਲਈ ਕਿਹਾ ਹੈ ਤਾਂ ਕਿ ਉਹ ਹੋਰ ਫਿੱਟ ਰਹਿ ਸਕੇ।

 

ਸਲਮਾਨ ਨੇ ਦੱਸਿਆ ਕਿ ਮੇਰੀ ਮਾਂ ਨੇ ਮੈਨੂੰ ਕਿਹਾ ਹੈ ਕਿ ਇਨ੍ਹਾਂ 4 ਪੈਕ ਐਬਸ ਨਾਲ ਕੰਮ ਨਹੀਂ ਚਲਣ ਵਾਲਾ, ਹੁਣ ਤੈਨੂੰ ਹੋਰ ਮਿਹਨਤ ਕਰਨੀ ਹੋਵੇਗੀ। ਮੈਂ ਵੀ ਉਨ੍ਹਾਂ ਕਿਹਾ ਕਿ ਅਗਲੇ ਸਾਲ ਮੈਂ 6 ਪੈਕ ਐਬਸ ਬਣਾਵਾਂਗਾ ਤੇ ਤੁਹਾਡੀ ਇਹ ਇੱਛਾ ਪੂਰੀ ਕਰਾਂਗਾ।

 

ਸਨਮਾਨ ਨੇ ਕਿਹਾ ਕਿ ਮੈਂ ਸਵੇਰ ਸ਼ਾਮ ਦੋਨਾਂ ਸਮੇਂ ਜਿੰਮ ਜਾਵਾਂਗਾ, ਦਿਨ ਵੀ ਲਗਭਗ 1 ਘੰਟਾ ਦੌੜ ਲਗਾਵਾਂਗਾ ਅਤੇ ਆਪਣੇ ਖਾਣ ਪੀਣ ਦਾ ਧਿਆਨ ਰੱਖਾਂਗਾ। ਮੇਰੀ ਮਾਂ ਨੇ ਇਸ਼ਾਰਿਆਂ ਚ ਮੈਨੂੰ 6 ਪੈਕ ਐਬਸ ਬਣਾਉਣ ਦੀ ਮੰਗ ਕੀਤੀ ਹੈ ਤੇ ਇਸ ਸਾਲ ਮੈਂ ਉਨ੍ਹਾਂ ਨੂੰ 6 ਪੈਕਸ ਐਬਸ ਦਾ ਤੋਹਫਾ ਦੇਵਾਂਗਾ।  

 

 
 
 
 
 
 
 
 
 
 
 
 
 

Baby #ahilsharma cuts the cake with #salmankhan

A post shared by Viral Bhayani (@viralbhayani) on

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan will make his mothers wish next year