ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਦੇਸ਼ ’ਚ ਖੋਲ੍ਹਣਗੇ 300 ਜਿਮ

ਸਲਮਾਨ ਖ਼ਾਨ ਦੇਸ਼ ’ਚ ਖੋਲ੍ਹਣਗੇ 300 ਜਿਮ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਹੁਣ ਦੇਸ਼ ਭਰ ਵਿੱਚ 300 ਜਿਮ ਖੋਲ੍ਹਣ ਦੀ ਯੋਜਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਐੱਸਕੇ – 27 ਜਿਮ ਫ਼੍ਰੈਂਚਾਇਜ਼ੀ ਲਾਂਚ ਕਰਨ ਲਈ ਤਿਆਰ ਹਨ।

 

 

ਇਹ ਵੀ ਦੱਸਿਆ ਗਿਆ ਹੈ ਕਿ ਸਲਮਾਨ ਖ਼ਾਨ ਅਗਲੇ ਸਾਲ 2020 ਦੌਰਾਨ ਇਹ ਸਾਰੇ 300 ਜਿਮ ਖੋਲ੍ਹ ਦੇਣਗੇ। ਉਹ ਇਹ ਸਭ ‘ਬੀਇੰਗ ਹਿਊਮਨ ਚੇਨ ਤੇ ਬੀਇੰਗ ਸਟ੍ਰੌਂਗ ਇਕਵਿਪਮੈਂਟ’ ਦੇ ਨਾਂਅ ਹੇਠ ਕੀਤਾ ਜਾਵੇਗਾ।

 

 

ਬੀਤੇ ਅਪ੍ਰੈਲ ਮਹੀਨੇ ਸਲਮਾਨ ਖ਼ਾਨ ਆਪਣਾ ਫ਼ਿਟਨੈੱਸ ਟੂਲ ਬ੍ਰਾਂਡ ‘ਈਇੰਗ ਸਟ੍ਰੌਂਗ’ ਲਾਂਚ ਕੀਤਾ ਸੀ।

 

 

ਸਲਮਾਨ ਖ਼ਾਨ ਹੁਣ ‘ਦਬੰਗ 3’ ਦੀਆਂ ਤਿਆਰੀਆਂ ਕਰ ਰਹੇ ਹਨ ਤੇ ਉਹ ਇਸ ਫ਼ਿਲਮ ਵਿੱਚ ਫਿਰ ਚੁਲਬੁਲ ਪਾਂਡੇ ਦਾ ਕਿਰਦਾਰ ਨਿਭਾਉਣਗੇ। ਫ਼ਿਲਮ ਵਿੱਚ ਫ਼ਲੈਸ਼ਬੈਕ ਲਈ ਉਨ੍ਹਾਂ ਨੂੰ 20 ਸਾਲਾਂ ਦੇ ਚੁਲਬੁਲ ਪਾਂਡੇ ਦਾ ਕਿਰਦਾਰ ਵੀ ਨਿਭਾਉਣਾ ਪਵੇਗਾ। ਇਸੇ ਲਈ ਉਹ ਅੱਜ ਕੱਲ੍ਹ ਆਪਣਾ ਜ਼ਿਆਦਾਤਰ ਸਮਾਂ ਜਿਮ ਵਿੱਚ ਹੀ ਬਿਤਾ ਰਿਹਾ ਹੈ। ਇਹ ਜਾਣਕਾਰੀ ‘ਮੁੰਬਈ ਮਿਰਰ’ ਨੇ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan would open 300 Gym in the country