ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਦੀ ‘ਭਾਰਤ` ਕਾਰਨ ਬੱਲੋਵਾਲ - ਲੁਧਿਆਣਾ ਦੇ ਕਿਸਾਨ ਬਣੇ ਲੱਖਾਂਪਤੀ

ਸਲਮਾਨ ਦੀ ‘ਭਾਰਤ` ਕਾਰਨ ਬੱਲੋਵਾਲ - ਲੁਧਿਆਣਾ ਦੇ ਕਿਸਾਨ ਬਣੇ ਲੱਖਾਂਪਤੀ

ਬਾਲੀਵੁੱਡ ਦੇ ਦਬੰਗ ਹੀਰੋ ਸਲਮਾਨ ਖ਼ਾਨ ਦੀ ਫਿ਼ਲਮ ‘ਭਾਰਤ` ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਸਲਮਾਨ ਲੇ ਆਪਣੇ ਟਵਿਟਰ ਹੈਂਡਲ `ਤੇ ਇਸ ਫਿ਼ਲਮ ਦੇ ਟੀਜ਼ਰ ਦਾ ਲਿੰਕ ਸ਼ੇਅਰ ਕੀਤਾ ਸੀ। ਪ੍ਰਸ਼ੰਸਕਾਂ ਨੂੰ ਇਹ ਟੀਜ਼ਰ ਬਹੁਤ ਪਸੰਦ ਆਇਆ ਹੈ। ਹੁਣ ਉਹ ਇਸ ਫਿ਼ਲਮ ਦੇ ਟ੍ਰੇਲਰ ਦੀ ਉਡੀਕ ਵੀ ਕਰਨ ਲੱਗ ਪਏ ਹਨ। ਇਸ ਫਿ਼ਲਮ ਵਿੱਚ ਸਲਮਾਨ ਖ਼ਾਨ ਕਈ ਤਰ੍ਹਾਂ ਦੇ ਅੰਦਾਜ਼ ਵਿੱਚ ਵਿਖਾਈ ਦੇਣਗੇ।


ਇਸ ਫਿ਼ਲਮ ਦੀ ਕਾਫ਼ੀ ਸ਼ੂਟਿੰਗ ਪੰਜਾਬ ਦੇ ਲੁਧਿਆਣਾ ਸ਼ਹਿਰ ਲਾਗਲੇ ਪਿੰਡ ਬੱਲੋਵਾਲ `ਚ ਹੋਈ ਹੈ। ਦਰਅਸਲ, ਇਸ ਫਿ਼ਲਮ ਵਿੱਚ ਵਾਘਾ ਬਾਰਡਰ ਵਿਖਾਇਆ ਜਾਣਾ ਹੈ ਪਰ 'ਸੀਮਾ ਸੁਰੱਖਿਆ ਬਲ' (BSF - Border Security Force) ਨੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ `ਤੇ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਸੀ।


ਉਸ ਤੋਂ ਬਾਅਦ ਫਿ਼ਲਮ ਨਿਰਮਾਤਾਵਾਂ ਨੇ ਕਿਸੇ ਅਜਿਹੀ ਲੋਕੇਸ਼ਨ ਦੀ ਖੋਜ ਕੀਤੀ, ਜੋ ਵੇਖਣ ਨੂੰ ਵਾਘਾ ਬਾਰਡਰ ਵਰਗਾ ਜਾਪੇ। ਫਿਰ ਵਾਘਾ ਦਾ ਸੈੱਟ ਤਿਆਰ ਕਰਨ ਦਾ ਫ਼ੈਸਲਾ ਕੀਤਾ ਗਿਆ। ਪਿੰਡ ਬੱਲੋਵਾਲ ਦੀ ਲੋਕੇਸ਼ਨ ਸਭ ਨੂੰ ਪਸੰਦ ਆਈ।

ਸਲਮਾਨ ਦੀ ‘ਭਾਰਤ` ਕਾਰਨ ਬੱਲੋਵਾਲ - ਲੁਧਿਆਣਾ ਦੇ ਕਿਸਾਨ ਬਣੇ ਲੱਖਾਂਪਤੀ


ਬੱਲੋਵਾਲ ਦੇ ਕਿਸਾਨਾਂ ਦੀ 19 ਏਕੜ ਜ਼ਮੀਨ ਕਿਰਾਏ `ਤੇ ਲਈ ਗਈ ਤੇ ਉਸੇ ਉੱਤੇ ਵਾਘਾ ਸਰਹੱਦ ਦਾ ਸੈੱਟ ਤਿਆਰ ਕੀਤਾ ਗਿਆ। ਇੱਕ ਏਕੜ ਦਾ ਕਿਰਾਇਆ 80 ਹਜ਼ਾਰ ਰੁਪਏ ਦਿੱਤਾ ਗਿਆ। ਇੰਝ ਬੱਲੋਵਾਲ ਦੇ ਕਿਸਾਨਾਂ ਨੁੰ 15 ਲੱਖ ਰੁਪਏ ਕਿਰਾਏ ਵਜੋਂ ਮਿਲੇ ਤੇ ਉਹ ਸਾਰੇ ਰਾਤੋ-ਰਾਤ ਲੱਖਾਂਪਤੀ ਬਣ ਗਏ।


‘ਭਾਰਤ` ਫਿ਼ਲਮ ਦਾ ਨਿਰਦੇਸ਼ਨ ਫਿ਼ਲਮਸਾਜ਼ ਅਲੀ ਅੱਬਾਸ ਜ਼ਫ਼ਰ ਨੇ ਕੀਤਾ ਹੈ। ਸਲਮਾਨ ਖ਼ਾਨ ਨੇ ਖ਼ਾਸ ਤੌਰ `ਤੇ ਗਣਤੰਤਰ ਦਿਵਸ ਮੌਕੇ ਇਸ ਫਿ਼ਲਮ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਇਸ ਫਿ਼ਲਮ ਵਿੱਚ ਉਹ ਸਮੁੰਦਰੀ ਫ਼ੌਜ ਦੇ ਜਵਾਨ ਵਜੋਂ ਵੀ ਵਿਖਾਈ ਦੇਣਗੇ।

ਸਲਮਾਨ ਦੀ ‘ਭਾਰਤ` ਕਾਰਨ ਬੱਲੋਵਾਲ - ਲੁਧਿਆਣਾ ਦੇ ਕਿਸਾਨ ਬਣੇ ਲੱਖਾਂਪਤੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman s Bharat made Ballowal Ludhiana farmers millionaire